ਪਤੀ ਅਤੇ ਸੱਸ-ਸਹੁਰੇ ਖ਼ਿਲਾਫ਼ ਕੇਸ ਦਰਜ
05:41 AM Apr 02, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਲੁਧਿਆਣਾ, 1 ਅਪਰੈਲ
ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਇੱਕ ਵਿਆਹੁਤਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਅਤੇ ਸੱਸ-ਸਹੁਰੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸੈਕਟਰ 9, ਪੰਚਕੂਲਾ ਹਰਿਆਣਾ ਵਾਸੀ ਦੀਕਸ਼ਤਾ ਗਰਗ ਪੁੱਤਰੀ ਅਕਸ਼ੈ ਨੇ ਦੱਸਿਆ ਕਿ ਉਸਦੀ ਸ਼ਾਦੀ 9 ਸਤੰਬਰ 2024 ਨੂੰ ਧਰੁਵ ਗੁਪਤਾ ਨਾਲ ਹੋਈ ਸੀ। ਉਸ ਨੇ ਦੋਸ਼ ਲਾਇਆ ਕਿ ਉਹ ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਆਪਣੇ ਪਿਤਾ ਵਿਪਨ ਗੁਪਤਾ ਤੇ ਮਾਤਾ ਮਧੂ ਗੁਪਤਾ ਸਮੇਤ ਉਸਨੂੰ ਹੋਰ ਦਾਜ ਲਿਆਉਣ ਸਬੰਧੀ ਮਾਨਸਿਕ ਤੇ ਸਰੀਰਕ ਤੌਰ ਤੇ ਤੰਗ ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਨੇ ਮਿਲਕੇ ਦਾਜ ਦੀ ਮੰਗ ਕਰਦਿਆਂ ਉਸਦੀ ਕੁੱਟਮਾਰ ਕੀਤੀ। ਥਾਣੇਦਾਰ ਉਮੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਰਾਜਗੁਰੂ ਨਗਰ ਵਾਸੀਆਨ ਧਰੁਵ ਗੁਪਤਾ, ਵਿਪਨ ਗੁਪਤਾ ਅਤੇ ਮਧੂ ਗੁਪਤਾ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement