ਪਟੇਲ ਕਾਲਜ ਮੈਨੇਜਮੈਂਟ ਦੇ ਨਵਨਿਯੁਕਤ ਪ੍ਰਧਾਨ ਦਾ ਸਨਮਾਨ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 1 ਅਪਰੈਲ
ਹਾਲ ਵਿਚ ਹੀ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਮੈਨੇਜਮੈਂਟ ਸੁਸਾਇਟੀ ਵੱਲੋਂ ਕਰਵਾਈ ਵਕਾਰੀ ਚੋਣ ਵਿੱਚ ਦੇਵਕੀ ਨੰਦਨ ਵੱਲੋਂ ਸ਼ਾਨਦਾਰ ਜਿੱਤ ਹਾਸਲ ਕਰਨ ’ਤੇ ਗੁੱਡ ਮਾਰਨਿੰਗ ਕਲੱਬ ਦੇ 25 ਮੈਂਬਰਾਂ ਨੇ ਪ੍ਰਧਾਨ ਦੇਵਕੀ ਨੰਦਨ ਦਾ ਸਨਮਾਨ ਕੀਤਾ। ਇਸ ਮੌਕੇ ਨਿਰੰਕਾਰੀ ਮਿਸ਼ਨ ਦੇ ਜ਼ਿਲ੍ਹਾ ਪਟਿਆਲਾ ਮੁਖੀ ਰਾਧੇ ਸ਼ਿਆਮ ਨਿਰੰਕਾਰੀ ਨੇ ਦੇਵਕੀ ਨੰਦਨ ਨੂੰ ਹਾਰ ਪਾ ਕੇ ਵਿਸ਼ੇਸ਼ ਤੌਰ ’ਤੇ ਮਠਿਆਈਆਂ ਭੇਟ ਕੀਤੀਆਂ। ਸਨਮਾਨ ਸਮਾਰੋਹ ਮੌਕੇ ਰਾਧੇ ਸ਼ਿਆਮ ਨਿਰੰਕਾਰੀ, ਪ੍ਰੇਮ ਭਟੇਜਾ, ਵਿਨੈ ਨਿਰੰਕਾਰੀ, ਪ੍ਰਵੀਨ ਅਨੇਜਾ, ਵਿਜੇ ਭਟੇਜਾ, ਦੀਪਕ ਆਰੀਆ, ਸ਼ਾਮ ਸੁੰਦਰ ਸਿੰਗਲਾ, ਸੰਜੇ ਆਰੀਆ, ਕੀਰਤੀ ਗੁਡਵਾਨੀ, ਐਡਵੋਕੇਟ ਅਭਿਨਵ ਆਦਿ ਮੌਜੂਦ ਸਨ। ਜ਼ਿਕਰਯੋਗ ਹੈ ਕਿ ਕਾਲਜ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸਮੇਤ 5 ਅਹੁਦਿਆਂ ਲਈ ਚੋਣ ਹੋਈ ਸੀ ਜਿਸ ਵਿਚ ਦੇਵਕੀ ਨੰਦਨ ਪ੍ਰਧਾਨ, ਵਿਜੈ ਆਰੀਆ ਸਕੱਤਰ ਵਜੋਂ ਚੋਣ ਜਿੱਤੇ ਹਨ। ਉਪ ਪ੍ਰਧਾਨਗੀ ਲਈ ਕੋਈ ਵੀ ਉਮੀਦਵਾਰ ਨਾ ਖੜ੍ਹਾ ਹੋਣ ਕਾਰਨ ਹਰਪ੍ਰੀਤ ਸਿੰਘ ਦੂਆ ਪਹਿਲਾਂ ਹੀ ਜੇਤੂ ਐਲਾਨੇ ਜਾ ਚੁੱਕੇ ਸਨ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਕਮਲ ਟੰਡਨ ਵੱਲੋਂ ਆਪਣੇ ਕਾਗ਼ਜ਼ ਵਾਪਸ ਲੈਣ ਕਾਰਨ ਅਮਨਜੋਤ ਸਿੰਘ ਬਿਨਾ ਮੁਕਾਬਲੇ ਚੁਣੇ ਗਏ ਅਤੇ ਵਿੱਤ ਸਕੱਤਰ ਲਈ ਸੱਤਾਧਾਰੀ ਪਾਰਟੀ ਤੋਂ ਰਿਤੇਸ਼ ਬਾਂਸਲ ਨੇ ਜਿੱਤ ਹਾਸਲ ਕੀਤੀ ਸੀ।