ਨੌਜਵਾਨ ਹੈਰੋਇਨ ਸਮੇਤ ਗ੍ਰਿਫ਼ਤਾਰ
05:59 AM Mar 27, 2025 IST
ਨਿੱਜੀ ਪੱਤਰ ਪ੍ਰੇਰਕ
ਸਿਰਸਾ, 26 ਮਾਰਚ
ਪਿੰਡ ਮੁਸਾਹਿਬਵਾਲਾ ਨੇੜਿਓਂ ਪੁਲੀਸ ਨੇ ਇਕ ਮੋਟਰਸਾਈਕਲ ਸਵਾਰ ਨੂੰ ਕਰੀਬ ਤਿੰਨ ਕਰੋੜ ਰੁਪਏ ਕੀਮਤ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਸਵਿੰਦਰ ਸਿੰਘ ਉਰਫ਼ ਜੱਸਾ ਵਾਸੀ ਖੈਰਾਂ ਕਲਾਂ, ਥਾਣਾ ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ, ਪੰਜਾਬ ਵਜੋਂ ਹੋਈ ਹੈ। ਐੱਸਪੀ ਵਿਕਰਾਂਤ ਭੂਸ਼ਣ ਨੇ ਦੱਸਿਆ ਕਿ ਪੁਲੀਸ ਦੀ ਇਕ ਟੀਮ ਪੰਜਾਬ ਦੀ ਸਰਹੱਦ ਨਾਲ ਲੱਗਦੇ ਪਿੰਡ ਮੁਸਾਹਿਬਵਾਲਾ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪੁਲੀਸ ਨੂੰ ਇਕ ਸੂਹ ਮਿਲੀ ਕਿ ਪੰਜਾਬ ਤੋਂ ਇਕ ਨੌਜਵਾਨ ਹੈਰੋਇਨ ਤਸਕਰੀ ਲਈ ਲੈ ਕੇ ਆ ਰਿਹਾ ਹੈ ਜਿਸ ਮਗਰੋਂ ਪੁਲੀਸ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਇਸੇ ਦੌਰਾਨ ਮੋਟਰਸਾਈਕਲ ’ਤੇ ਆਉਂਦਾ ਇਕ ਨੌਜਵਾਨ ਪੁਲੀਸ ਨੂੰ ਵੇਖ ਕੇ ਵਾਪਿਸ ਮੁੜਣ ਲੱਗਾ ਤਾਂ ਪੁਲੀਸ ਦੇ ਜਵਾਨਾਂ ਨੇ ਉਸ ਨੂੰ ਕਾਬੂ ਕਰ ਲਿਆ। ਜਦੋਂ ਉਸ ਦੀ ਤਲਾਸ਼ੀ ਲਈ ਗੲਂ ਤਾਂ ਉਸ ਕੋਲੋਂ ਹੈਰੋਇਨ ਬਰਾਮਦ ਹੋਈ ਜਿਹੜੀ ਜੋਖਣ ’ਤੇ 604 ਗਰਾਮ ਬਣੀ।
Advertisement
Advertisement