ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿੱਜੀ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਕਰ ਰਹੀਆਂ ਨੇ ਮਾਪਿਆਂ ਦੀਆਂ ਜੇਬਾਂ ਖਾਲੀ

04:39 AM Apr 11, 2025 IST
featuredImage featuredImage
ਕਿਤਾਬਾਂ ਦੇ ਮੁੱਲ ਵਿੱਚ ਫ਼ਰਕ ਦਿਖਾਉਂਦਾ ਹੋਇਆ ਕਿਤਾਬ ਵਿਕਰੇਤਾ।

ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 10 ਅਪਰੈਲ
ਸਕੂਲਾਂ ਦੇ ਨਤੀਜਿਆਂ ਤੋਂ ਬਾਅਦ ਦਾਖ਼ਲਿਆਂ ਅਤੇ ਕਿਤਾਬਾਂ ਦੇ ਮਾਮਲੇ ਵਿੱਚ ਹੁਣ ਨਿੱਜੀ ਸਕੂਲ ਕਥਿਤ ਤੌਰ ’ਤੇ ਮਨਮਾਨੀਆਂ ਕਰ ਰਹੇ ਹਨ ਅਤੇ ਨਿਯਮਾਂ ਦੀਆਂ ਧੱਜੀਆ ਉਡਾ ਕੇ ਮਾਪਿਆਂ ਦੀਆਂ ਜੇਬਾਂ ਖਾਲੀ ਕਰ ਰਹੇ ਹਨ। ਹਾਲਾਤ ਇੱਥੋਂ ਤੱਕ ਪਹੁੰਚ ਚੁੱਕੇ ਹਨ ਕਿ ਨਵੀਂਆਂ ਕਲਾਸਾਂ ਵਿੱਚ ਦਾਖ਼ਲਾ, ਕਿਤਾਬਾਂ, ਕਾਪੀਆਂ ਅਤੇ ਵਰਦੀਆਂ ਪ੍ਰਤੀ ਬੱਚਾ 25 ਹਜ਼ਾਰ ਤੋਂ 35 ਹਜ਼ਾਰ ਰੁਪਏ ਤੱਕ ਮਾਪਿਆਂ ਤੋਂ ਵਸੂਲੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਕੋਟਕਪੂਰਾ ਵਿੱਚ ਦਰਜਨ ਦੇ ਕਰੀਬ ਨਿੱਜੀ ਸਕੂਲ ਸੀਬੀਐੱਸਈ ਦਾ ਸਿਲੇਬਸ ਪੜ੍ਹਾ ਰਹੇ ਹਨ। ਇਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਸਕੂਲ 8ਵੀਂ ਕਲਾਸ ਤੋਂ ਹੇਠਲੀਆਂ ਕਲਾਸਾਂ ਨੂੰ ਐੱਨਸੀਆਰਟੀ ਦੇ ਸਿਲੇਬਸ ਵਾਲੀਆਂ ਕਿਤਾਬਾਂ ਦੀਆਂ ਜਗ੍ਹਾ ਨਿੱਜੀ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਲਗਾ ਰਹੇ ਹਨ, ਜੋ 3 ਗੁਣਾਂ ਵੱਧ ਮਹਿੰਗੀਆਂ ਹਨ।
ਕਿਤਾਬ ਵਿਕਰੇਤਾ ਪ੍ਰੇਮ ਕੁਮਾਰ ਨੇ ਦੱਸਿਆ ਕਿ ਕਿਤਾਬਾਂ ਦੇ ਭਾਅ ਵਿੱਚ ਵੱਡਾ ਫ਼ਰਕ ਹੈ। ਉਨ੍ਹਾਂ ਕਿਤਾਬਾਂ ਦਿਖਾਉਂਦਿਆਂ ਦੱਸਿਆ ਕਿ ਐੱਨਸੀਆਰਟੀ ਦੀਆਂ 6ਵੀਂ ਤੋਂ 8ਵੀਂ ਤੱਕ ਦੀਆਂ ਕਿਤਾਬਾਂ ਦਾ ਜੋ ਰੇਟ ਹੈ, ਉਸ ਤੋਂ 3 ਗੁਣਾਂ ਵੱਧ ਨਿੱਜੀ ਪ੍ਰਕਾਸ਼ਕਾਂ ਦੀਆਂ ਪਹਿਲੀ ਤੋਂ ਚੌਥੀ ਕਲਾਸ ਤੱਕ ਦੀਆਂ ਕਿਤਾਬਾਂ ਦਾ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਸ਼ਿਆਂ ਦੀਆਂ ਜੋ ਕਿਤਾਬਾਂ ਐੱਨਸੀਆਰਟੀ ਵੱਲੋਂ 60 ਤੋਂ 65 ਰੁਪਏ ਤੱਕ ਮੁੱਲ ’ਤੇ ਮਿਲ ਜਾਂਦੀਆਂ ਹਨ, ਉਹੀ ਨਿੱਜੀ ਪ੍ਰਕਾਸ਼ਕ ਦੀਆਂ ਕਿਤਾਬਾਂ ਇਨ੍ਹਾਂ ਦੇ ਬਰਾਬਰ ਵਿਸ਼ਿਆਂ ਦੀਆਂ 250 ਤੋਂ 360 ਰੁਪਏ ਤੱਕ ਦੇ ਮੁੱਲ ਦੀਆਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਉਨ੍ਹਾਂ ਕਈ ਸ਼ਿਕਾਇਤਾਂ ਕੀਤੀਆਂ, ਜਾਂਚ ਵੀ ਹੋਈ, ਸਕੂਲ ਪ੍ਰਬੰਧਕ ਅਤੇ ਪ੍ਰਕਾਸ਼ਕ ਦੋਸ਼ੀ ਵੀ ਸਾਬਤ ਕਰ ਦਿੱਤੇ ਗਏ, ਪਰ ਕਾਰਵਾਈ ਕੋਈ ਨਹੀਂ ਹੋਈ। ਸਕੂਲ ਸਟੂਡੈਂਟ ਪੇਰੈਂਟਸ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਆਗੂ ਪਵਨ ਸ਼ਰਮਾ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਦਾਖ਼ਲਿਆਂ ਤੋਂ ਵੀ ਵੱਧ ਕਮਾਈ ਕਿਤਾਬਾਂ ਤੋਂ ਹੁੰਦੀ ਹੈ ਅਤੇ ਇਸ ਮਾਮਲੇ ਵਿੱਚ ਕੀਤੀਆਂ ਸ਼ਿਕਾਇਤਾਂ ’ਤੇ ਕੋਈ ਕਾਰਵਾਈ ਨਹੀਂ ਹੁੰਦੀ।

Advertisement

ਮਹਿੰਗੀਆਂ ਕਿਤਾਬਾਂ ਵੇਚਣ ਬਾਰੇ ਸ਼ਿਕਾਇਤ ਨਹੀਂ ਆਈ: ਡੀਈਓ
ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਨੀਲਮ ਰਾਣੀ ਨੇ ਕਿਹਾ ਕਿ ਉਨ੍ਹਾਂ ਪਾਸ ਹਾਲੇ ਤੱਕ ਕਿਸੇ ਵੀ ਸਕੂਲ ਖ਼ਿਲਾਫ਼ ਮਹਿੰਗੀਆਂ ਕਿਤਾਬਾਂ ਵੇਚਣ ਬਾਰੇ ਕੋਈ ਸ਼ਿਕਾਇਤ ਨਹੀਂ ਆਈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਆਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement
Advertisement