ਨਾਜਾਇਜ਼ ਅਸਲੇ ਸਣੇ ਪੰਜ ਕਾਬੂ
12:32 PM Feb 07, 2023 IST
ਨਿੱਜੀ ਪੱਤਰ ਪ੍ਰੇਰਕ
Advertisement
ਮਾਲੇਰਕੋਟਲਾ, 6 ਫਰਵਰੀ
ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਇੰਚਾਰਜ ਕਾਊਂਟਰ ਇੰਟੈਲੀਜੈਂਸ ਯੂਨਿਟ ਮਾਲੇਰਕੋਟਲਾ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਯੂਨਿਟ ਮਲੇਰਕੋਟਲਾ ਦੀ ਟੀਮ ਨੇ ਥਾਣਾ ਸਿਟੀ ਧੂਰੀ ਦੀ ਪੁਲੀਸ ਪਾਰਟੀ ਨਾਲ ਸਾਂਝੇ ਅਪਰੇਸ਼ਨ ਰਾਹੀਂ ਅਜਿਹੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮ ਲੋਕਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਤੋਂ ਵਸੂਲੀ ਕਰਦੇ ਸਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਸਾਂਝਾ ਅਪਰੇਸ਼ਨ ਚਲਾ ਕੇ ਹਨੀ ਹੰਸ ਉਰਫ ਪੱਲੀ ਵਾਸੀ ਹੰਬੜਾ ਰੋਡ ਪਿੰਡ ਪ੍ਰਤਾਪ ਸਿੰਘ ਵਾਲਾ ਲੁਧਿਆਣਾ, ਮਨਜੋਤ ਸਿੰਘ ਉਰਫ ਫਰੂਟੀ ਵਾਸੀ ਬਸੰਤ ਬਿਹਾਰ ਹੰਬੜਾ ਰੋਡ ਲੁਧਿਆਣਾ, ਵਿਸ਼ਾਲ ਗਿੱਲ ਵਾਸੀ ਹੁਸੈਨਪੁਰਾ ਲੁਧਿਆਣਾ ਨੂੰ ਗੁਰਦੁਆਰਾ ਨਾਨਕਸਰ ਨੇੜਿਓਂ ਕਾਬੂ ਕਰ ਕਰਕੇ ਉਨ੍ਹਾਂ ਕੋਲੋਂ ਇੱਕ ਪਿਸਤੌਲ 32 ਬੋਰ ਸਮੇਤ ਪੰਜ ਕਾਰਤੂਸ ਅਤੇ ਇੱਕ ਪਿਸਤੌਲ 30 ਬੋਰ ਬਰਾਮਦ ਕੀਤਾ ਹੈ।
Advertisement
Advertisement