ਨਹਿਰ ਵਿੱਚ ਡਿੱਗਣ ਕਾਰਨ ਕਿਸਾਨ ਡੁੱਬਿਆ; ਮੌਤ
05:19 AM Apr 03, 2025 IST
ਪੱਤਰ ਪ੍ਰੇਰਕ
ਸਮਾਣਾ, 2 ਅਪਰੈਲ
ਭਾਖੜਾ ਨਹਿਰ ਦੀ ਪਟੜੀ ’ਤੇ ਪਸ਼ੂ ਚਰਾਉਂਦੇ ਹੋਏ ਇਕ ਕਿਸਾਨ ਦਾ ਪੈਰ ਫਿਸਲਣ ਕਾਰਨ ਨਹਿਰ ’ਚ ਡਿੱਗ ਕੇ ਡੁੱਬਣ ਨਾਲ ਮੌਤ ਹੋ ਗਈ। ਮਾਮਲੇ ਦੇ ਜਾਂਚ ਅਧਿਕਾਰੀ ਸਦਰ ਪੁਲੀਸ ਦੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਵਿੰਦਰ ਸਿੰਘ (40) ਵਾਸੀ ਚੌਂਹਠ ਦੇ ਭਰਾ ਕੁਲਵਿੰਦਰ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਭਰਾ ਰੋਜ਼ਾਨਾ ਵਾਂਗ ਅੱਜ ਸਵੇਰੇ ਭਾਖੜਾ ਨਹਿਰ ਦੀ ਪਟੜੀ ’ਤੇ ਪਸ਼ੂ ਚਰਾਉਣ ਗਿਆ ਸੀ। ਇਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਤੇ ਉਹ ਭਾਖੜਾ ਨਹਿਰ ਵਿੱਚ ਜਾ ਡਿੱਗਾ, ਜਦੋਂ ਉਹ ਘਰ ਨਾ ਪਹੁੰਚਿਆਂ ਤਾਂ ਉਹ ਉਸ ਨੂੰ ਵੇਖਣ ਲਈ ਭਾਖੜਾ ਨਹਿਰ ’ਤੇ ਪਹੁੰਚੇ ਤਾਂ ਪਾਣੀ ਦਾ ਵਹਾਅ ਘੱਟ ਹੋਣ ਕਾਰਨ ਉਹ ਨਹਿਰ ਵਿਚ ਡਿੱਗਿਆ ਵਿਖਾਈ ਦਿੱਤਾ। ਉਸ ਬਾਹਰ ਕੱਢ ਕੇ ਹਸਪਤਾਲ ਲਿਆਂਦਾ ਗਿਆ, ਜਿੱਥੇ ਮ੍ਰਿਤਕ ਐਲਾਨ ਦਿੱਤਾ।
Advertisement
Advertisement