ਨਸ਼ਾ ਕਰਦੇ ਦੋ ਕਾਬੂ
07:40 AM Apr 21, 2025 IST
ਲੁਧਿਆਣਾ: ਇਥੋਂ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਨਸ਼ੇ ਕਰਦਿਆਂ ਕਾਬੂ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਵਿਜੈ ਕੁਮਾਰ ਵਾਸੀ ਮੁਹੱਲਾ ਹਬੀਬ ਗੰਜ ਨੂੰ ਦਸਿਹਰਾ ਗਰਾਊਂਂਡ ਦੇ ਅੰਦਰ ਦੀਵਾਰ ਦੇ ਉਹਲੇ ਬੈਠ ਕੇ ਨਸ਼ੇ ਕਰਦਿਆਂ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਗੁਰਬਚਨ ਸਿੰਘ ਵਾਸੀ ਪਿੰਡ ਭਾਮੀਆਂ ਕਲਾਂ ਨੂੰ ਵਰਧਮਾਨ ਫੈਕਟਰੀ ਦੇ ਪਿੱਛੇ ਨਸ਼ੇ ਕਰਦਿਆਂ ਕਾਬੂ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement