ਈ-ਰਿਕਸ਼ਾ ਤੇ ਮੋਟਰਸਾਈਕਲ ਚੋਰੀ
06:15 AM May 04, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਮਈ
ਇਥੇ ਵੱਖ-ਵੱਖ ਥਾਵਾਂ ਤੋਂ ਅਣਪਛਾਤੇ ਵਿਅਕਤੀ ਈ-ਰਿਕਸ਼ਾ ਅਤੇ ਇੱਕ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਹਨ। ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਢੋਲੇਵਾਲ ਚੌਕ ਤੋਂ ਦੇਵ ਕੁਮਾਰ ਵਾਸੀ ਪੀਰੂ ਬੰਦਾ ਮੁਹੱਲਾ, ਪੋਸਟ ਆਫ਼ਿਸ ਸ਼ਿਵ ਪੁਰੀ ਦਾ ਈ-ਰਿਕਸ਼ਾ ਢੋਲੇਵਾਲ ਚੌਕ ’ਚੋਂ ਚੋਰੀ ਹੋ ਗਿਆ ਹੈ। ਉਹ ਸਵਾਰੀਆਂ ਦਾ ਗੇੜਾ ਲਗਾ ਕੇ ਈ-ਰਿਕਸ਼ਾ ਖੜ੍ਹੀ ਕਰਕੇ ਰੋਟੀ ਖਾਣ ਲਈ ਗਿਆ ਸੀ ਤਾਂ ਪਿੱਛੋਂ ਉਸ ਦਾ ਈ-ਰਿਕਸ਼ਾ ਚੋਰੀ ਹੋ ਗਿਆ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਵਿੱਚ ਪੀਏਯੂ ਦੇ ਗੇਟ ਨੰਬਰ 1 ਕੋਲ ਸੁਖਜਿੰਦਰ ਸਿੰਘ ਵਾਸੀ ਪਿੰਡ ਰਾਊਵਾਲ, ਥਾਣਾ ਸਿੱਧਵਾਂ ਬੇਟ ਦਾ ਮੋਟਰਸਾਈਕਲ ਬੁਲਟ ਫੇਅਰਵਿੰਡਜ਼ ਇਮੀਗਰੇਸ਼ਨ ਦਫ਼ਤਰ ਸਾਹਮਣੇ ਗੇਟ ਨੰਬਰ 1 ਪੀਏਯੂ ਤੇ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ।
Advertisement
Advertisement