ਟਰੱਕ ਤੇ ਐਕਟਿਵਾ ਦੀ ਟੱਕਰ ਵਿੱਚ ਔਰਤ ਜ਼ਖ਼ਮੀ
06:10 AM May 04, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਮਈ
ਥਾਣਾ ਸਾਹਨੇਵਾਲ ਦੇ ਇਲਾਕੇ ਬਿਜਲੀ ਘਰ ਨੇੜੇ ਡੇਹਲੋਂ ਰੋਡ ਸਾਹਨੇਵਾਲ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਦੇ ਚਾਲਕ ਨੇ ਐਕਟਿਵਾ ਸਕੂਟਰ ਨੂੰ ਫੇਟ ਮਾਰ ਦਿੱਤੀ ਜਿਸ ਨਾਲ ਐਕਟਿਵਾ ਸਵਾਰ ਔਰਤ ਸਖ਼ਤ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੰਗੋਵਾਲ ਵਾਸੀ ਗੁਰਮੁੱਖ ਸਿੰਘ ਦੀ ਨੂੰਹ ਮਨਜੀਤ ਕੌਰ (39) ਐਕਟਿਵਾ ’ਤੇ ਘਰ ਜਾ ਰਹੀ ਸੀ। ਉਹ ਜਦੋਂ ਬਿਜਲੀ ਘਰ ਨੇੜੇ ਡੇਹਲੋਂ ਰੋਡ ਸਾਹਨੇਵਾਲ ਕੋਲ ਪੁੱਜੀ ਤਾਂ ਪਿੱਛੇ ਆਏ ਤੇਜ਼ ਰਫ਼ਤਾਰ ਟਰੱਕ ਦੇ ਅਣਪਛਾਤੇ ਚਾਲਕ ਨੇ ਐਕਟਿਵਾ ਨੂੰ ਫੇਟ ਮਾਰ ਦਿੱਤੀ ਜਿਸ ਨਾਲ ਮਨਜੀਤ ਹੇਠਾਂ ਡਿੱਗ ਪਈ ਤੇ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਦਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
Advertisement
Advertisement