ਦੋਬੁਰਜੀ ਪੈਨਸ਼ਨਰਜ਼ ਐਸੋਸ਼ੀਏਸ਼ਨ ਦੇ ਪ੍ਰਧਾਨ ਬਣੇ
ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਮਈ
ਇਥੋਂ ਦੇ ਮਾਤਾ ਰਾਣੀ ਮੁਹੱਲਾ ਵਿੱਚ ਸੀਨੀਅਰ ਸਿਟੀਜ਼ਨ ਕੌਂਸਲ ਹਾਲ ਵਿੱਚ ਪੈਨਸ਼ਨਰਜ਼ ਐਸੋਸ਼ੀਏਸ਼ਨ ਪਾਵਰਕੌਮ ਅਤੇ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਦਾ ਪੰਜਵਾਂ ਚੋਣ ਡੈਲੀਗੇਟ ਇਜਲਾਸ ਹਰਬੰਸ ਸਿੰਘ ਦੋਬੁਰਜੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ ਪ੍ਰਦੀਪ ਕੁਮਾਰ ਅਤੇ ਇੰਦਰਜੀਤ ਸਿੰਘ ਅਕਾਲ ਨੇ ਦੱਸਿਆ ਕਿ ਮੀਟਿੰਗ ਵਿਚ ਸਭ ਤੋਂ ਪਹਿਲਾ ਵਿਛੜ ਗਏ ਪੈਨਸ਼ਨਰਾਂ, ਸ਼ਹੀਦ ਕਿਸਾਨਾਂ, ਦੇਸ਼ ਸੇਵਾ ਲਈ ਸ਼ਹੀਦ ਹੋਏ ਜਵਾਨਾਂ ਅਤੇ ਅੱਤਵਾਦੀ ਹਮਲੇ ਵਿਚ ਪਹਿਲਗਾਮ ਵਿੱਚ ਮਾਰੇ ਨਿਰਦੋਸ਼ ਲੋਕਾਂ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਉਨ੍ਹਾਂ ਤਿੰਨ ਸਾਲਾਂ ਦੀ ਕਾਰਜਕਾਰੀ ਸਕੱਤਰ ਦੀ ਰਿਪ੍ਰੋਟ, ਆਮਦਨ ਅਤੇ ਖਰਚਿਆਂ ਦੀ ਰਿਪ੍ਰੋਟ ਪੇਸ਼ ਕਰਦਿਆਂ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਇਸ ਦੌਰਾਨ ਖੰਨਾ ਸਰਕਲ ਨਾਲ ਸਬੰਧਤ ਵੈਟਰਨਰ ਐਥਲੀਟਾਂ ਸੁਰਿੰਦਰ ਕੁਮਾਰ ਕੌਸ਼ਲ, ਮੰਗਰੂ ਰਾਮ ਅਤੇ ਤੇਜਿੰਦਰ ਸਿੰਘ ਜਿਨ੍ਹਾਂ ਨੇ ਗੋਲਡ, ਸਿਲਵਰ ਅਤੇ ਕਾਂਸ਼ੀ ਦੇ ਤਮਗੇ ਜਿੱਤੇ, ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੁਰਾਣੀ ਕਮੇਟੀ ਭੰਗ ਕਰਕੇ ਅਗਲੀ ਚੋਣ ਕੀਤੀ ਗਈ ਜਿਸ ਵਿਚ ਸਰਬ ਸੰਮਤੀ ਨਾਲ ਹਰਬੰਸ ਸਿੰਘ ਦੋਬੁਰਜੀ ਮੁੜ ਪ੍ਰਧਾਨ ਬਣੇ। ਇਸ ਤੋਂ ਇਲਾਵਾ ਜੰਗੀਰ ਸਿੰਘ-ਸੀਨੀਅਰ ਮੀਤ ਪ੍ਰਧਾਨ, ਪਲਵਿੰਦਰ ਸਿੰਘ, ਨੇਤਰ ਸਿੰਘ ਤੇ ਹਰਬੰਸ ਸਿੰਘ ਮੰਡੇਰ-ਮੀਤ ਪ੍ਰਧਾਨ, ਇੰਦਰਜੀਤ ਸਿੰਘ ਅਕਾਲ-ਸਰਕਲ ਸਕੱਤਰ, ਪ੍ਰਦੀਪ ਕੁਮਾਰ-ਪ੍ਰੈਸ ਸਕੱਤਰ, ਨਰਿੰਦਰ ਕੁਮਾਰ-ਵਿੱਤ ਸਕੱਤਰ, ਗੁਰਮੀਤ ਸਿੰਘ-ਜੁਆਇੰਟ ਸਕੱਤਰ, ਰਣਧੀਰ ਸਿੰਘ-ਜੱਥੇਬੰਦਕ ਸਕੱਤਰ, ਮੇਹਰਪਾਲ ਸਿਆਣ-ਅਡੀਟਰ, ਬਲਜੀਤ ਸਿੰਘ ਖੱਟੜਾ, ਸੰਤੋਖ ਸਿੰਘ, ਸੁਰਜੀਤ ਸਿੰਘ ਮੈਂਬਰ ਚੁਣੇ ਗਏ। ਨਵ ਨਿਯੁਕਤ ਪ੍ਰਧਾਨ ਦੋਬੁਰਜੀ ਨੇ ਅਹੁਦੇਦਾਰਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਦੇਵ ਰਾਜ, ਸ਼ਿੰਦਰ ਸਿੰਘ ਧੋਲਾ, ਧਨਵੰਤ ਸਿੰਘ ਭੱਠਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।