ਨਗਰ ਪੰਚਾਇਤ ਕੋਠਾਗੁਰੂ ਦੇ ਪੰਜ ਅਕਾਲੀ ਕੌਂਸਲਰਾਂ ਨੇ ਫੜਿਆ ਝਾੜੂ
ਭਗਤਾ ਭਾਈ, 11 ਮਈ
ਨਗਰ ਪੰਚਾਇਤ ਕੋਠਾਗੁਰੂ ’ਚ ਆਮ ਆਦਮੀ ਪਾਰਟੀ ਦੀ ਸਥਿਤੀ ਉਸ ਸਮੇਂ ਹੋਰ ਮਜ਼ਬੂਤ ਹੋ ਗਈ ਜਦੋਂ ਅੱਜ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ 5 ਕੌਂਸਲਰ ਪਾਰਟੀ ’ਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ 5 ਕੌਂਸਲਰਾਂ ਸੁਖਜੀਤ ਕੌਰ ਭੱਠਲ, ਸੁਰਜੀਤ ਸਿੰਘ ਸਰਾਂ, ਜਸਵੰਤ ਸਿੰਘ ਕਾਲਾ, ਜਗਜੀਤ ਸਿੰਘ ਜੀਤਾ ਅਤੇ ਗੁਰਜੀਤ ਸਿੰਘ ਕਾਕਾ ਨੇ ਇਹ ਐਲਾਨ ਭਗਤਾ ਭਾਈ ਵਿੱਚ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਕੀਤਾ। ਵਿਧਾਇਕ ਸਿੱਧੂ ਨੇ ਪਾਰਟੀ ’ਚ ਸ਼ਾਮਲ ਹੋਣ ਵਾਲੇ ਉਕਤ ਕੌਂਸਲਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿੱਚ ਪੂਰੇ ਮਾਣ ਸਤਿਕਾਰ ਦਾ ਭਰੋਸਾ ਦਿੱਤਾ। ਸ਼ਾਮਲ ਹੋਣ ਵਾਲੇ ਕੌਂਸਲਰਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਸਰਕਾਰ ਤੇ ਹਲਕਾ ਵਿਧਾਇਕ ਬਲਕਾਰ ਸਿੱਧੂ ਦੀ ਚੰਗੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਪਾਰਟੀ ’ਚ ਸ਼ਾਮਲ ਹੋਏ ਹਨ। ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਗਰ ਪੰਚਾਇਤ ਕੋਠਾ ਗੁਰੂ ਦੀ ਪ੍ਰਧਾਨਗੀ ’ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ। ਇਸ ਮੌਕੇ ਚੇਅਰਮੈਨ ਬੇਅੰਤ ਸਿੰਘ ਸਲਾਬਤਪੁਰਾ, ਚੇਅਰਮੈਨ ਗੁਰਪ੍ਰੀਤ ਧਾਲੀਵਾਲ, ਸਰਪੰਚ ਪਾਲਾ ਢਿੱਲੋਂ, ਕੌਂਸਲਰ ਬੂਟਾ ਢਿੱਲੋਂ, ਕਾਲਾ ਪ੍ਰਧਾਨ ਤੇ ਪਰਮਜੀਤ ਕਾਂਗੜ ਹਾਜ਼ਰ ਸਨ।