ਨਕਲੀ ਕਰੰਸੀ ਨਾਲ ਖ਼ਰੀਦਦਾਰੀ ਕਰਨ ਆਈਆਂ ਦੋ ਲੜਕੀਆਂ ਗ੍ਰਿਫ਼ਤਾਰ
04:39 AM Mar 31, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਮਾਰਚ
ਦੱਖਣ ਪੱਛਮੀ ਜ਼ਿਲ੍ਹਾ ਪੁਲੀਸ ਨੇ ਦੋ ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਸਰੋਜਨੀ ਨਗਰ ਮਾਰਕੀਟ ਵਿੱਚ ਨਕਲੀ ਨੋਟਾਂ ਨਾਲ ਖ਼ਰੀਦਦਾਰੀ ਕਰਨ ਆਈਆਂ ਸਨ। ਪੁਲੀਸ ਨੇ ਇਨ੍ਹਾਂ ਕੋਲੋਂ 100 ਰੁਪਏ ਦੇ 33 ਨਕਲੀ ਨੋਟ ਬਰਾਮਦ ਕੀਤੇ ਹਨ। ਪੁਲੀਸ ਦੇ ਡਿਪਟੀ ਕਮਿਸ਼ਨਰ ਸੁਰਿੰਦਰ ਚੌਧਰੀ ਨੇ ਦੱਸਿਆ ਕਿ ਮੁਲਜ਼ਮ ਲੜਕੀਆਂ ਦੀ ਪਛਾਣ ਰਾਣੀ ਝਾਅ ਵਾਸੀ ਫਰੀਦਾਬਾਦ ਅਤੇ ਅਕਾਂਕਸ਼ਾ ਦੇਸਾਈ ਵਾਸੀ ਪਹਾੜਗਾਓਂ (ਅੰਡੇਮਾਨ ਅਤੇ ਨਿਕੋਬਾਰ ਟਾਪੂ) ਵਜੋਂ ਹੋਈ ਹੈ। ਦੋਵੇਂ ਜਾਅਲੀ ਭਾਰਤੀ ਕਰੰਸੀ ਨਾਲ ਖ਼ਰੀਦਦਾਰੀ ਕਰਨ ਲਈ ਬਾਜ਼ਾਰ ’ਚ ਆਈਆਂ ਸਨ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਦੋ ਲੜਕੀਆਂ ਨਕਲੀ ਨੋਟ ਰੱਖ ਕੇ ਮਾਰਕੀਟ ’ਚ ਖ਼ਰੀਦਦਾਰੀ ਲਈ ਵਰਤ ਰਹੀਆਂ ਹਨ। ਪੁਲੀਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਅਦਾਲਤ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
Advertisement
Advertisement