ਧਾਰਮਿਕ ਪ੍ਰੀਖਿਆ ’ਚ ਅੱਵਲ ਆਉਣ ਵਾਲਿਆਂ ਦਾ ਸਨਮਾਨ
06:04 AM Apr 14, 2025 IST
ਤਲਵੰਡੀ ਭਾਈ: ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਸਾਲ 2024 ਵਿੱਚ ਲਈ ਗਈ ਧਾਰਮਿਕ ਪ੍ਰੀਖਿਆ ਵਿੱਚ ਅਤਿ ਉੱਤਮ ਪ੍ਰਦਰਸ਼ਨ ਕਰਕੇ ਅੱਵਲ ਦਰਜੇ ਵਿੱਚ ਰਹੇ ਵਿਦਿਆਰਥੀਆਂ ਦਾ ਸ਼ਹੀਦ ਗੰਜ ਪਬਲਿਕ ਸਕੂਲ, ਮੁੱਦਕੀ ਵਿੱਚ ਕਰਵਾਏ ਵਿਸਾਖੀ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਗਿਆ। ਮਿਸ਼ਨਰੀ ਕਾਲਜ ਵੱਲੋਂ ਜ਼ਿਲ੍ਹਾ ਪ੍ਰਭਾਰੀ ਜਲਵੰਤ ਸਿੰਘ, ਕੈਪਟਨ ਕੁਲਦੀਪ ਸਿੰਘ, ਕੈਪਟਨ ਨਿਰਭੈ ਸਿੰਘ ਅਤੇ ਅੰਗਰੇਜ਼ ਸਿੰਘ ਨੇ ਸ਼ਿਰਕਤ ਕੀਤੀ। ਬੱਚਿਆਂ ਵੱਲੋਂ ਸ਼ਬਦ ਗਾਇਣ, ਕਵੀਸ਼ਰੀ ਅਤੇ ਭਾਸ਼ਣਾਂ ਦੀ ਵਧੀਆ ਪੇਸ਼ਕਾਰੀ ਕੀਤੀ ਗਈ। ਅੰਤ ਵਿੱਚ ਪ੍ਰਿੰਸੀਪਲ ਸੰਜੀਵ ਜੈਨ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪ੍ਰੀਖਿਆ ਵਿੱਚ ਸਫਲ ਰਹੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।-ਨਿੱਜੀ ਪੱਤਰ ਪ੍ਰੇਰਕ
Advertisement
Advertisement