ਦੋ ਮੋਟਰਸਾਈਕਲ ਅਤੇ ਮੋਬਾਈਲ ਖੋਹੇ
04:27 AM Apr 23, 2025 IST
ਪੱਤਰ ਪ੍ਰੇਰਕ
ਟੋਹਾਣਾ, 22 ਅਪਰੈਲ
ਸਦਰ ਥਾਣਾ ਪੁਲੀਸ ਟੋਹਾਣਾ ਨੇ ਇਥੋਂ ਦੇ ਪਿੰਡ ਜਮਾਲਪੁਰ ਰਹਿੰਦੇ ਅਸ਼ੋਕ ਦੀ ਸ਼ਿਕਾਇਤ ’ਤੇ ਉਸ ਦਾ ਮੋਬਾਈਲ ਤੇ ਮੋਟਰਸਾਈਕਲ ਖੋਹਣ ਦਾ ਕੇਸ ਦਰਜ ਕੀਤਾ ਹੈ। ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਇੱਥੋਂ ਦੇ ਪਿੰਡ ਜਮਾਲਪੁਰ ਵਿੱਚ ਆਪਣੀ ਭੁੂਆ ਕੋਲ ਰਹਿੰਦਾ ਹੈ ਤੇ 20 ਅਪਰੈਲ ਦੀ ਰਾਤ ਨੂੰ ਹਰਿਆਣਾ ਬੀਜ ਨਿਗਮ ਟੋਹਾਣਾ ਵਿਖੇ ਆਪਣਾ ਟਰੈਕਟਰ-ਟਰਾਲੀ ਖੜ੍ਹੀ ਕਰਕੇ ਮੋਟਰਸਾਈਕਲ ’ਤੇ ਪਿੰਡ ਜਾ ਰਿਹਾ ਸੀ। ਰਾਤ ਦਸ ਵਜੇ ਦੇ ਕਰੀਬ ਤਿੰਨ ਅਨਪਛਾਤੇ ਲੁਟੇਰਿਆਂ ਨੇ ਉਸ ਨੂੰ ਰੋਕ ਕੇ ਚਾਕੂ ਵਿਖਾ ਕੇ ਮੋਬਾਈਲ ਤੇ ਮੋਟਰਸਾਈਕਲ ਖੋਹ ਲਿਆ। ਇਸ ਤੋਂ ਇਲਾਵਾ ਇਥੋਂ ਦੇ ਵਾਰਡ-4 ਵਿੱਚ ਰਹਿੰਦੇ ਇੰਦਰਪਾਲ ਨੇ ਸਦਰ ਥਾਣਾ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ 20 ਅਪਰੈਲ ਦੀ ਰਾਤ ਨੂੰ ਉਹ ਪਿੰਡ ਅਕਾਂਵਾਲੀ ਤੋਂ ਟੋਹਾਣਾ ਘਰ ਆ ਰਿਹਾ ਸੀ ਕਿ ਅਕਾਂਵਾਲੀ-ਦਮਕੌਰਾ ਵਿੱਚਕਾਰ ਤਿੰਨ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਜਬਰੀ ਰੋਕ ਕੇ ਮੋਬਾਈਲ, ਨਕਦੀ, ਮੋਟਰਸਾਈਕਲ ਖੋਹ ਲਿਆ ਤੇ ਉਥੋਂ ਫ਼ਰਾਰ ਹੋ ਗਏ। ਪੁਲੀਸ ਨੇ ਕੇਸ ਦਰਜ ਕਰ ਲਏ ਹਨ।
Advertisement
Advertisement