ਸਵੀਟਾ ਨੇ ਮੈਨੇਜਰ ਦਾ ਅਹੁਦਾ ਸੰਭਾਲਿਆ
03:54 AM May 02, 2025 IST
ਨਵੀਂ ਦਿੱਲੀ (ਪੱਤਰ ਪ੍ਰੇਰਕ): ਸ੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਐੱਸਜੀਟੀਬੀਆਈਐਮਆਈਟੀ) ਦੇ ਮੈਨੇਜਰ ਵਜੋਂ ਨਿਯੁਕਤ ਕੀਤੇ ਗਏ ਰਮਿੰਦਰ ਸਿੰਘ ਸਵੀਟਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ਤੇ ਉਨ੍ਹਾਂ ਨੇ ਸੰਸਥਾ ਵਿੱਚ ਹੋਰ ਸੁਧਾਰ ਕਰਨ ਦਾ ਇਰਾਦਾ ਜ਼ਾਹਿਰ ਕੀਤਾ। ਇਸ ਨਿਯੁਕਤੀ ਦਾ ਐਲਾਨ ਜਸਬੀਰ ਸਿੰਘ ਜੱਸੀ (ਚੇਅਰਮੈਨ, ਐਸਜੀਟੀਬੀਆਈਐਮਆਈਟੀ) ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਮੈਂਬਰਾਂ ਦੀ ਹਾਜ਼ਰੀ ਵਿੱਚ ਪ੍ਰੋਗਰਾਮ ਦੌਰਾਨ ਕੀਤਾ ਗਿਆ। ਦਿੱਲੀ ਕਮੇਟੀ ਦੀ ਮੈਂਬਰ ਰਣਜੀਤ ਕੌਰ ਨੇ ਕਿਹਾ ਸਵੀਟਾ ਵੱਲੋਂ ਆਪਣੇ ਖੇਤਰ ਦੇ ਸਿੱਖਾਂ ਲਈ ਜੋ ਕਾਰਜ ਕੀਤੇ ਜਾ ਰਹੇ ਹਨ, ਉਹ ਉਨ੍ਹਾਂ ਦੀ ਪਛਾਣ ਬਣਦੇ ਜਾ ਰਹੇ ਹਨ। ਉਕਤ ਤਕਨੀਕੀ ਸੰਸਥਾ ਆਪਣੇ ਰੈਂਕ ਵਿੱਚ ਸੁਧਾਰ ਲਈ ਯਤਨਸ਼ੀਲ ਹੈ।
Advertisement
Advertisement