ਦੀਪਿਕਾ ਪਾਦੂਕੋਨ ਦੀ ‘ਪੀਕੂ’ 9 ਮਈ ਨੂੰ ਦੁਬਾਰਾ ਹੋਵੇਗੀ ਰਿਲੀਜ਼
06:20 AM Apr 20, 2025 IST
ਮੁੰਬਈ:
Advertisement
ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਦੀ ਫ਼ਿਲਮ ‘ਪੀਕੂ’ ਦੁਬਾਰਾ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ’ਚ ਸ਼ਾਮਲ ਹੋ ਚੁੱਕੀ ਹੈ। ਇਸ ਸਬੰਧੀ ਅਦਾਕਾਰਾ ਨੇ ਇਸ ਫ਼ਿਲਮ ਦੇ ਸਿਨੇਮਾਘਰਾਂ ’ਚ ਦੁਬਾਰਾ ਰਿਲੀਜ਼ ਹੋਣ ਦੀ ਤਰੀਕ ਸਾਂਝੀ ਕੀਤੀ। ਇਸ ਦੇ ਨਾਲ ਸਹਿ-ਕਲਾਕਾਰ ਮਰਹੂਮ ਇਰਫਾਨ ਖਾਨ ਨੂੰ ਨਿੱਘੀ ਸ਼ਰਧਾਂਜਲੀ ਵੀ ਭੇਟ ਕੀਤੀ। ਦੀਪਿਕਾ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਅਮਿਤਾਭ ਬੱਚਨ ਫ਼ਿਲਮ ਬਾਰੇ ਵਿਚਾਰ ਪੇਸ਼ ਕਰ ਰਹੇ ਹਨ। ਇਸ ਵੀਡੀਓ ’ਚ ਫ਼ਿਲਮ ਦੇ ਭਾਵੁਕ ਤੇ ਮਜ਼ਾਹੀਆ ਸੀਨ ਵੀ ਦਿਖਾਏ ਗਏ ਹਨ। ‘ਪੀਕੂ’ 9 ਮਈ ਨੂੰ ਸਿਨਮਾਘਰਾਂ ’ਚ ਦੁਬਾਰਾ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੇ ਨਿਰਦੇਸ਼ਕ ਸ਼ੂਜੀਤ ਸਰਕਾਰ ਸਨ। ਦੀਪਿਕਾ ਨੇ ਪੋਸਟ ’ਚ ਲਿਖਿਆ, ‘‘ ਇਹ ਫ਼ਿਲਮ ਹਮੇਸ਼ਾ ਮੇਰੇ ਦਿਲ ਵਿੱਚ ਰਹੇਗੀ, ‘ਪੀਕੂ 9 ਮਈ ਨੂੰ ਆਪਣੀ 10ਵੀਂ ਵਰ੍ਹੇਗੰਢ ਮਨਾਉਣ ਲਈ ਸਿਨੇਮਾਘਰਾਂ ਵਿੱਚ ਵਾਪਸ ਆ ਰਹੀ ਹੈ! ਇਰਫਾਨ, ਅਸੀਂ ਤੁਹਾਨੂੰ ਯਾਦ ਕਰਦੇ ਹਾਂ! ਅਤੇ ਤੁਹਾਡੇ ਬਾਰੇ ਅਕਸਰ ਸੋਚਦੇ ਹਾਂ।’’-ਏਐੱਨਆਈ
Advertisement
Advertisement