ਦਰਗਨ ਬਣੇ ਆੜ੍ਹਤੀ ਯੂਨੀਅਨ ਜਲਾਲਾਬਾਦ ਦੇ ਪ੍ਰਧਾਨ
08:31 AM Apr 13, 2025 IST
ਜਲਾਲਾਬਾਦ: ਦਸ਼ਮੇਸ਼ ਟਰੇਡਿੰਗ ਕੰਪਨੀ ਅਤੇ ਡਰੀਮਜ ਵੀਲਾ ਦੇ ਮਾਲਕ ਮਨਜੀਤ ਸਿੰਘ ਜੱਜ ਦਰਗਨ ਨੂੰ ਅੱਜ ਆੜ੍ਹਤੀ ਯੂਨੀਅਨ ਜਲਾਲਾਬਾਦ ਦਾ ਪ੍ਰਧਾਨ ਬਣਾਇਆ ਗਿਆ। ਇਸ ਸਬੰਧ ਵਿੱਚ ਸਥਾਨਕ ਐਵਰਗਰੀਨ ਰੈਸਟੋਰੈਂਟ ਵਿੱਚ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਪੂਰੇ ਮਾਨ ਸਨਮਾਨ ਦੇ ਨਾਲ ਮਨਜੀਤ ਸਿੰਘ ਦਰਗਨ ਨੂੰ ਪ੍ਰਧਾਨਗੀ ਦੇ ਅਹੁਦੇ ਉੱਤੇ ਬਿਠਾਇਆ। ਇਸ ਮੌਕੇ ਸੰਬੋਧਨ ਕਰਦਿਆਂ ਜਰਨੈਲ ਸਿੰਘ ਮੁਖੀਜਾ, ਕਪਤਾਨ ਛਾਬੜਾ ਸਾਬਕਾ ਪ੍ਰਧਾਨ, ਓਮ ਪ੍ਰਕਾਸ਼ ਕੁੱਕੜ, ਕਿਸਾਨ ਆਗੂ ਮਨਪ੍ਰੀਤ ਸਿੰਘ ਸੰਧੂ, ਅਨਿਲਦੀਪ ਸਿੰਘ ਨਾਗਪਾਲ, ਗੋਪਾਲ ਬਜਾਜ, ਹਨੀ ਪੁਪਨੇਜਾ, ਚੰਦਰ ਪ੍ਰਕਾਸ਼ ਕੰਬੋਜ, ਰਘਬੀਰ ਸਿੰਘ ਜੈਮਲਵਾਲਾ ਨੇ ਮਨਜੀਤ ਸਿੰਘ ਦਰਗਨ ਨੂੰ ਪ੍ਰਧਾਨ ਬਣਾਏ ਜਾਣ ਤੇ ਵਿਧਾਇਕ ਦਾ ਧੰਨਵਾਦ ਕੀਤਾ।-ਪੱਤਰ ਪ੍ਰੇਰਕ
Advertisement
Advertisement
Advertisement