ਲੱਖਾਂ ਦੀਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਜ਼ਬਤ
ਸੰਜੀਵ ਹਾਂਡਾ/ਨਵਜੋਤ ਸਿੰਘ ਨੀਲੇਵਾਲਾ
ਫ਼ਿਰੋਜ਼ਪੁਰ/ਮਖੂ, 28 ਅਪਰੈਲ
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਿਰੋਜ਼ਪੁਰ ਵਿੱਚ ਸਿਹਤ ਵਿਭਾਗ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜ਼ੋਨਲ ਲਾਇਸੈਂਸਿੰਗ ਅਥਾਰਟੀ ਲਖਵੰਤ ਸਿੰਘ ਅਤੇ ਸੋਨੀਆ ਗੁਪਤਾ, ਡਰੱਗ ਇੰਸਪੈਕਟਰ, ਫਿਰੋਜ਼ਪੁਰ ਦੀ ਟੀਮ ਨੇ ਮੱਖੂ ਸਥਿਤ ਮੈਸਰਜ਼ ਅਰਿਹੰਤ ਫਾਰਮਾ ’ਤੇ ਛਾਪਾ ਮਾਰ ਕੇ 20,420 ਨਸ਼ੀਲੀਆਂ ਗੋਲੀਆਂ ਅਤੇ 2900 ਕੈਪਸੂਲ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 2 ਲੱਖ 38 ਹਜ਼ਾਰ 865 ਰੁਪਏ ਹੈ।
ਇਹ ਕਾਰਵਾਈ ਸਟਾਕ ਵਿੱਚ ਰੱਖੀਆਂ ਦਵਾਈਆਂ ਦੇ ਜਾਇਜ਼ ਖਰੀਦ ਰਿਕਾਰਡ ਅਤੇ ਵਿਕਰੀ ਦੇ ਦਸਤਾਵੇਜ਼ ਪੇਸ਼ ਨਾ ਕਰਨ ’ਤੇ ਕੀਤੀ ਗਈ। ਅਧਿਕਾਰੀਆਂ ਨੇ ਇਸ ਗੰਭੀਰ ਉਲੰਘਣਾ ਨੂੰ ਨੋਟਿਸ ਵਿੱਚ ਲੈਂਦਿਆਂ ਤੁਰੰਤ ਕਾਰਵਾਈ ਕੀਤੀ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕਰ ਲਏ।
ਡਰੱਗ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਇੱਕ ਵਿਸਤ੍ਰਿਤ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਅਤੇ ਕਾਨੂੰਨ ਦੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਜਲਦੀ ਹੀ ਅਮਲ ਵਿੱਚ ਲਿਆਂਦੀ ਜਾਵੇਗੀ