ਮੰਦਿਰ ’ਚੋਂ 10 ਤੋਲੇ ਸੋਨਾ ਤੇ ਡੇਢ ਲੱਖ ਚੋਰੀ
07:56 AM Apr 29, 2025 IST
ਪੱਤਰ ਪ੍ਰੇਰਕ
ਮਾਨਸਾ, 28 ਅਪਰੈਲ
ਬੁਢਲਾਡਾ ਸ਼ਹਿਰ ਦੇ ਵਾਰਡ ਨੰਬਰ-14 ਵਿਖੇ ਸਥਿਤ ਮਹਾਂਕਾਲ ਮੰਦਰ ਵਿੱਚ ਬੀਤੀ ਰਾਤ ਲੱਖਾਂ ਰੁਪਏ ਦੀ ਚੋਰੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਮੰਦਰ ਦੇ ਪ੍ਰਬੰਧਕ ਰਾਜੂ ਬਾਬਾ ਨੇ ਦੱਸਿਆ ਕਿ ਚੋਰਾਂ ਨੇ ਰਾਤ ਵੇਲੇ ਮੰਦਿਰ ’ਚ ਚੋਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਸਵੇਰੇ ਆ ਕੇ ਦੇਖਿਆ ਤਾਂ ਮੰਦਿਰ ਦਾ ਤਾਲੇ ਟੁੱਟੇ ਪਏ ਸਨ ਅਤੇ ਅੰਦਰ ਗੋਲਕ ਵੀ ਟੁੱਟਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਇਸ ਨਾਲ ਕਰੀਬ 10 ਤੋਲੇ ਸੋਨਾ, 2 ਕਿਲੋ ਚਾਂਦੀ, ਡੇਢ ਲੱਖ ਰੁਪਏ ਨਕਦੀ ਚੋਰੀ ਹੋ ਗਈ ਹੈ, ਜਿਸ ਦੀ ਕੁੱਲ ਕੀਮਤ ਕਰੀਬ 15-16 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਕੈਮਰਿਆਂ ਵਾਲਾ ਡੀ.ਬੀ.ਆਰ.ਵੀ ਨਾਲ ਚੋਰੀ ਕਰ ਲਿਆ ਗਿਆ ਹੈ। ਪੁਲੀਸ ਅਧਿਕਾਰੀ ਭੁਪਿੰਦਰਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮੰਦਿਰ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੁਲੀਸ ਸ਼ਹਿਰ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
Advertisement