ਗੈਸ ਲੀਕ ਮਾਮਲਾ: ਉੱਪ ਮੰਡਲ ਮਜਿਸਟ੍ਰੇਟ ਤੇ ਡਿਪਟੀ ਡਾਇਰੈਕਟਰ ਵੱਲੋਂ ਘਟਨਾ ਦਾ ਜਾਇਜ਼ਾ
07:50 AM Apr 29, 2025 IST
ਖੇਤਰੀ ਪ੍ਰਤੀਨਿਧ
ਬਰਨਾਲਾ, 28 ਅਪਰੈਲ
ਆਈਓਐੱਲ ਫੈਕਟਰੀ ਪਿੰਡ ਫਤਿਹਗੜ੍ਹ ਛੰਨਾ ਦੇ ਯੂਨਿਟ ਨੰਬਰ 3 ’ਚ ਬੀਤੇ ਦਿਨ ਗੈਸ ਲੀਕ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਤੇ ਤਿੰਨ ਜ਼ਖ਼ਮੀ ਹੋਏ ਸਨ। ਇਸ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨੇ ਦੱਸਿਆ ਕਿ ਇਸ ਗੈਸ ਲੀਕ ਹਾਦਸੇ ਦੀ ਸੂਚਨਾ ਉਪਰੰਤ ਉੱਪ ਮੰਡਲ ਮਜਿਸਟ੍ਰੇਟ ਬਰਨਾਲਾ ਹਰਕੰਵਲਜੀਤ ਸਿੰਘ ਅਤੇ ਡਿਪਟੀ ਡਾਇਰੈਕਟਰ ਫੈਕਟਰੀ ਸਾਹਿਲ ਗੋਇਲ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਮੌਕੇ ਦਾ ਜਾਇਜ਼ਾ ਲਿਆ ਤੇ ਉਹ ਪ੍ਰਭਾਵਿਤ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮਿਲੇ। ਡਿਪਟੀ ਡਾਇਰੈਕਟਰ ਫੈਕਟਰੀ ਗੋਇਲ ਨੇ ਦੱਸਿਆ ਕਿ ਸਾਰੇ ਪ੍ਰਭਾਵਤ ਕਰਮਚਾਰੀ ਫੈਕਟਰੀ ’ਚ ਪੱਕੇ ਮੁਲਾਜ਼ਮ ਸਨ ਅਤੇ ਪਿਛਲੇ 3-4 ਸਾਲ ਤੋਂ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ‘ਚ ਇਹ ਘਟਨਾ ਹਾਈਡਰੋਜਨ ਸਲਫਾਈਅਡ ਗੈਸ ਦੇ ਲੀਕ ਹੋਣ ਕਰਕੇ ਵਾਪਰੀ ਲੱਗਦੀ ਹੈ।
ਉਨ੍ਹਾਂ ਕਿਹਾ ਭਾਵੇਂ ਕਿ ਹੁਣ ਗੈਸ ਲੀਕ ਬੰਦ ਹੋ ਗਈ ਹੈ ਪਰੰਤੂ ਜਲਦ ਹੀ ਇਸ ਸਬੰਧੀ ਵਿਸਥਾਰ ’ਚ ਪੜਤਾਲ ਕੀਤੀ ਜਾਵੇਗੀ।
Advertisement
Advertisement