ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਨੇ ਅਹੁਦਾ ਸੰਭਾਲਿਆ
05:19 AM Feb 05, 2025 IST
ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 4 ਫ਼ਰਵਰੀ
ਸਬ-ਇੰਸਪੈਕਟਰ ਪੂਰਨ ਸਿੰਘ ਧਾਲੀਵਾਲ ਨੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਵਜੋਂ ਚਾਰਜ ਸੰਭਾਲ ਲਿਆ ਹੈ। ਕੁਸ਼ਲ ਅਧਿਕਾਰੀ ਵਜੋਂ ਜਾਣੇ ਜਾਂਦੇ ਪੂਰਨ ਸਿੰਘ ਧਾਲੀਵਾਲ ਨੇ ਕਿਹਾ ਕਿ ਪੁਲੀਸ ਤੇ ਪਬਲਿਕ ਦੀ ਆਪਸੀ ਗੂਹੜੀ ਸਾਂਝ ਹੁੰਦੀ ਹੈ। ਰਲ਼ ਮਿਲ਼ ਕੇ ਨਸ਼ਾ ਤੇ ਹੋਰ ਕੁਰੀਤੀਆਂ ਨੂੰ ਦੂਰ ਕਰਨ ਲਈ ਠੋਸ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਐੱਸਆਈ ਮੰਗਲ ਸਿੰਘ, ਐੱਸਆਈ ਬਲਵੀਰ ਸਿੰਘ, ਮੁੱਖ ਮੁਨਸ਼ੀ ਕੰਵਰਦੀਪ ਸਿੰਘ, ਮੁਨਸ਼ੀ ਜਸਪ੍ਰੀਤ ਸਿੰਘ ਤੇ ਰੀਡਰ ਸੰਦੀਪ ਸਿੰਘ ਮੌਜੂਦ ਸਨ।
Advertisement
Advertisement