ਥਾਈਰਾਈਡ ਦੀ ਬਿਮਾਰੀ ਸਬੰਧੀ ਗੋਸ਼ਟੀ
05:30 AM Apr 14, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 13 ਅਪਰੈਲ
ਜੀਟੀ ਰੋਡ ਸਥਿਤ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਥਾਈਰਾਈਡ ਰੋਗਾਂ ਨਾਲ ਸਬੰਧਤ ਹੱਲ ਲਈ ਜਾਂਚ ਪ੍ਰਕਿਰਆਵਾਂ ਤੇ ਇਲਾਜ ਦੇ ਵਿਸ਼ੇ ’ਤੇ ਗੋਸ਼ਟੀ ਕਰਵਾਈ ਗਈ। ਇਸ ਦਾ ਸ਼ੁਭ ਆਰੰਭ ਆਦੇਸ਼ ਗਰੁੱਪ ਦੇ ਚੇਅਰਮੈਨ ਡਾ. ਐੱਚਐੱਸ ਗਿੱਲ ਨੇ ਬਤੌਰ ਮੁੱਖ ਮਹਿਮਾਨ ਕੀਤਾ। ਇਸ ਗੋਸ਼ਟੀ ਵਿੱਚ 160 ਵਿਅਕਤੀਆਂ ਨੇ ਰਜਿਸਟਰੇਸ਼ਨ ਕਰਵਾਈ ਤੇ ਕਰੀਬ 12 ਡਾਕਟਰਾਂ ਦੀ ਟੀਮ ਨੇ ਗਾਈਟਰ ਨਾਲ ਸਬੰਧਤ ਆਪਣੇ ਖੋਜ ਤੇ ਤਜਰਬੇ ਸਾਂਝੇ ਕੀਤੇ। ਇਸ ਦੌਰਾਨ ਮਾਹਿਰਾਂ ਨੇ ਕਿਹਾ ਕਿ ਗਾਈਟਰ ਇਕ ਅਜਿਹੀ ਸਥਿਤੀ ਹੈ ਜਿਸ ਨਾਲ ਗਰਦਨ ਵਿੱਚ ਸੋਜ਼ਸ ਆ ਜਾਂਦੀ ਹੈ। ਇਸ ਦੌਰਾਨ ਥਾਈਰਾਈਡ ਨਾਲ ਸਬੰਧਤ ਰੋਗਾਂ ਦੇ ਲੱਛਣ, ਜਾਂਚ ਇਲਾਜ ਬਾਰੇ ਚਰਚਾ ਕੀਤੀ ਗਈ। ਆਦੇਸ਼ ਗਰੁੱਪ ਦੇ ਐੱਮਡੀ ਡਾ. ਗੁਣਤਾਸ ਸਿੰਘ ਗਿੱਲ ਨੇ ਕਿਹਾ ਕਿ ਆਦੇਸ਼ ਹਸਪਤਾਲ ਵਿੱਚ 10 ਦਿਨਾਂ ਲਈ ਗਲੇ ਨਾਲ ਸਬੰਧਤ ਰੋਗਾਂ ਦੇ ਅਲਟਰਾਸਾਊਂਡ ਮੁਫ਼ਤ ਕੀਤੇ ਜਾਣਗੇ।
Advertisement
Advertisement