ਸ਼ਿਵਜੀਤ ਭਾਰਤੀ ਨੇ ਐੱਸਡੀਐੱਮ ਦਾ ਅਹੁਦਾ ਸੰਭਾਲਿਆ
04:45 AM Jun 04, 2025 IST
ਪੱਤਰ ਪ੍ਰੇਰਕ
ਨਾਰਾਇਣਗੜ੍ਹ, 3 ਜੂਨ
ਹਰਿਆਣਾ ਸਿਵਲ ਸੇਵਾਵਾਂ (ਐੱਚਸੀਐੱਸ) ਅਧਿਕਾਰੀ ਸ਼ਿਵਜੀਤ ਭਾਰਤੀ ਨੇ ਅੱਜ ਨਰਾਇਣਗੜ੍ਹ ਦੇ ਸਬ-ਡਿਵੀਜ਼ਨਲ ਅਫ਼ਸਰ (ਸਿਵਲ) ਵਜੋਂ ਅਹੁਦਾ ਸੰਭਾਲ ਲਿਆ ਹੈ। 2020 ਬੈਚ ਦੇ ਐੱਚਸੀਐੱਸ ਅਧਿਕਾਰੀ ਸ਼ਿਵਜੀਤ ਭਾਰਤੀ ਨੂੰ ਹਰਿਆਣਾ ਸਰਕਾਰ ਨੇ ਨਰਾਇਣਗੜ੍ਹ ਸ਼ੂਗਰ ਮਿੱਲ ਦੇ ਸੀਈਓ-ਕਮ-ਕਾਰਜਕਾਰੀ ਨਿਰਦੇਸ਼ਕ ਵਜੋਂ ਵੀ ਨਿਯੁਕਤ ਕੀਤਾ ਹੈ। ਚਾਰਜ ਸੰਭਾਲਣ ਤੋਂ ਬਾਅਦ ਐੱਸਡੀਐੱਮ ਸ਼ਿਵਜੀਤ ਭਾਰਤੀ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਜਨਤਾ ਨੂੰ ਪਾਰਦਰਸ਼ੀ, ਸੰਵੇਦਨਸ਼ੀਲ ਅਤੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਪ੍ਰਦਾਨ ਕਰਨਾ ਹੈ, ਤਾਂ ਜੋ ਲੋਕ ਹਿੱਤ ਵਿੱਚ ਯੋਜਨਾਵਾਂ ਨੂੰ ਕੁਸ਼ਲਤਾ ਨਾਲ ਲਾਗੂ ਕੀਤਾ ਜਾ ਸਕੇ।
Advertisement
Advertisement