ਟਰੈਫਿਕ ਨਿਯਮਾਂ ਤੇ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਸੈਮੀਨਾਰ
04:44 AM Jun 04, 2025 IST
ਪੱਤਰ ਪ੍ਰੇਰਕ
ਨਰਾਇਣਗੜ੍ਹ, 3 ਜੂਨ
ਨੌਜਵਾਨਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਅਤੇ ਸੜਕ ਹਾਦਸਿਆਂ ਵਿੱਚ ਵਾਧੇ ਨੂੰ ਰੋਕਣ ਦੇ ਉਦੇਸ਼ ਨਾਲ, ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਨ, ਭਾਰਾਪੁਰ ਵਿੱਚ ਸੜਕ ਸੁਰੱਖਿਆ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਹ ਪ੍ਰੋਗਰਾਮ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਕੇਪੀ ਸ਼ਰਮਾ ਮੁੱਖ ਮਹਿਮਾਨ ਵਜੋਂ, ਜਦੋਂਕਿ ਰਾਜੀਵ ਗੋਇਲ, ਪਾਰਸ ਸ਼ਰਮਾ, ਸਤੀਸ਼ ਚੰਦਰ, ਦੀਪਕ ਦਿਵੇਦੀ ਅਤੇ ਰਾਜ ਕੁਮਾਰ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਸਨ। ਸੈਮੀਨਾਰ ਦੌਰਾਨ ਮੌਜੂਦ ਮਾਹਿਰਾਂ ਨੇ ਸੜਕ ਸੁਰੱਖਿਆ, ਲੇਨ ਡਰਾਈਵਿੰਗ, ਟ੍ਰੈਫਿਕ ਸਿਗਨਲ, ਓਵਰਸਪੀਡਿੰਗ ਤੋਂ ਪੈਦਾ ਹੋਣ ਵਾਲੇ ਜ਼ੋਖਮ ਅਤੇ ਸੁਰੱਖਿਅਤ ਡਰਾਈਵਿੰਗ ਵਿਵਹਾਰ ਵਰਗੇ ਵਿਸ਼ਿਆਂ ’ਤੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਵਿਨੋਦ ਸਿੰਘ ਸ਼ੇਖਾਵਤ ਨੇ ਮਹਿਮਾਨਾਂ ਦਾ ਦਾ ਸਵਾਗਤ ਕੀਤਾ।
Advertisement
Advertisement