ਟਕਸਾਲੀ ਅਕਾਲੀ ਵਰਕਰ ਪਾਰਟੀ ਦੇ ਨਾਲ: ਹਰਿਆਊ
05:38 AM Apr 01, 2025 IST
ਪੱਤਰ ਪ੍ਰੇਰਕ
ਸਮਾਣਾ, 31 ਮਾਰਚ
ਅਕਾਲੀ ਵਰਕਰਾਂ ਨੂੰ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਦੇ ਕਾਮਯਾਬ ਨਹੀਂ ਹੋਣਗੀਆਂ ਕਿਉਂਕਿ ਪਾਰਟੀ ਦੇ ਵਰਕਰ ਸੁਚੇਤ ਹਨ ਅਤੇ ਉਹ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਨੂੰ ਮੂੰਹ ਨਹੀਂ ਲਗਾਉਣਗੇ। ਇਹ ਪ੍ਰਗਟਾਵਾ ਅਕਾਲੀ ਦਲ ਦੇ ਪੀਏਸੀ ਮੈਂਬਰ ਜਗਮੀਤ ਸਿੰਘ ਹਰਿਆਊ ਨੇ ਕਰਦਿਆਂ ਕਿਹਾ ਕਿ ਦੂਜੀਆਂ ਪਾਰਟੀਆਂ ਤੋਂ ਮਦਦ ਲੈ ਕੇ ਇਕੱਠ ਕਰਨ ਨਾਲ ਅਕਾਲੀ ਦਲ ਹੋਣ ਦੀ ਮੋਹਰ ਨਹੀਂ ਲੱਗ ਸਕਦੀ। ਅੱਜ ਸਾਰੀਆਂ ਰਾਜਨੀਤਕ ਪਾਰਟੀਆਂ ਚਾਹੇ ਉਹ ਭਾਜਪਾ, ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ ਹੋਵੇ ਚਾਹੇ ਹੋਰ ਪੰਥ ਵਿਰੋਧੀ ਤਾਕਤਾਂ ਸਾਰਿਆਂ ਦੀ ਮਦਦ ਲੈ ਕੇ ਇਕੱਠ ਕਰਨ ਵਾਲੇ ਇਹ ਭੁੱਲ ਜਾਨ ਕੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਕਸਾਨ ਕਰ ਦੇਣਗੇ। ਹਰਿਆਊ ਨੇ ਕਿਹਾ ਕਿ ਲੋਕ ਸਰਕਾਰਾਂ ਦੀ ਮਾੜੀ ਕਾਰੁਜ਼ਗਾਰੀ ਤੋਂ ਤੰਗ ਆ ਚੁੱਕੇ ਹਨ।
Advertisement
Advertisement