ਝੱਖੜ ਨਾਲ ਢਹੇ ਪੋਲਟਰੀ ਫਾਰਮ ਦਾ ਮੁਆਵਜ਼ਾ ਮੰਗਿਆ
05:38 AM Apr 24, 2025 IST
ਪੱਤਰ ਪ੍ਰੇਰਕ
ਭਵਾਨੀਗੜ੍ਹ, 23 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਪੰਜਾਬ ਸਰਕਾਰ ਤੋਂ ਪਿੰਡ ਮਾਝਾ ਵਿੱਚ ਪਿਛਲੇ ਦਿਨੀਂ ਆਏ ਝੱਖੜ ਕਾਰਨ ਪੋਲਟਰੀ ਫਾਰਮ ਢਹਿਣ ਅਤੇ ਫਾਰਮ ਦੇ ਮਾਲਕ ਗੁਰਚਰਨ ਸਿੰਘ ਦੀ ਮੌਤ ਦਾ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਅਕਾਲੀ ਆਗੂ ਨੇ ਅੱਜ ਪਿੰਡ ਮਾਝਾ ਵਿੱਚ ਪਹੁੰਚ ਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪੋਲਟਰੀ ਫਾਰਮ ਵਾਲੀ ਜਗ੍ਹਾ ਦਾ ਦੌਰਾ ਵੀ ਕੀਤਾ। ਉਨ੍ਹਾਂ ਦੱਸਿਆ ਕਿ ਪੋਲਟਰੀ ਫਾਰਮ ਡਿੱਗਣ ਕਾਰਨ 2 ਹਜ਼ਾਰ ਮੁਰਗੀਆਂ ਵੀ ਮਰ ਗਈਆਂ ਹਨ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਛੇਤੀ ਮੁਆਵਜ਼ਾ ਦਿੱਤਾ ਜਾਵੇ।
Advertisement
Advertisement