ਜੋਧਾਂ ਪੁਲੀਸ ਵੱਲੋਂ ਦੇਸੀ ਸ਼ਰਾਬ ਬਰਾਮਦ
07:35 AM Apr 21, 2025 IST
ਗੁਰੂਸਰ ਸੁਧਾਰ: ਥਾਣਾ ਜੋਧਾਂ ਦੀ ਪੁਲੀਸ ਨੇ ਪਿੰਡ ਮਨਸੂਰਾਂ ਵਿੱਚ ਛਾਪੇਮਾਰੀ ਦੌਰਾਨ 36 ਬੋਤਲਾਂ ਸ਼ਰਾਬ ਦੇਸੀ ਬਰਾਮਦ ਕੀਤੀ ਹੈ। ਜਾਂਚ ਅਫ਼ਸਰ ਹਵਾਲਦਾਰ ਜਸਪਾਲ ਸਿੰਘ ਅਨੁਸਾਰ ਜੋਧਾਂ ਇਲਾਕੇ ਵਿੱਚ ਗਸ਼ਤ ਦੌਰਾਨ ਮਿਲੀ ਪੱਕੀ ਸੂਚਨਾ ਦੇ ਆਧਾਰ ’ਤੇ ਮਨਸੂਰਾਂ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਨੇੜੇ ਕਮਲਦੀਪ ਸਿੰਘ ਉਰਫ਼ ਕਮਲ ਪੁੱਤਰ ਬਲਦੇਵ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ 36 ਬੋਤਲਾਂ ਸ਼ਰਾਬ ਦੇਸੀ ਬਰਾਮਦ ਕੀਤੀਆਂ ਗਈਆਂ। ਮੁਲਜ਼ਮ ਕਮਲਦੀਪ ਸਿੰਘ ਉਰਫ਼ ਕਮਲ ਖ਼ਿਲਾਫ਼ ਆਬਕਾਰੀ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਹੈ। -ਪੱਤਰ ਪ੍ਰੇਰਕ
Advertisement
Advertisement