ਜਸਵੀਰ ਸਿੰਘ ਬਰਾੜ ਦਿਹਾਤੀ ਪ੍ਰੈੱਸ ਕਲੱਬ ਦੇ ਪ੍ਰਧਾਨ ਬਣੇ
07:03 AM Apr 14, 2025 IST
ਪੱਤਰ ਪ੍ਰੇਰਕ
ਗਿੱਦੜਬਾਹਾ, 13 ਅਪਰੈਲ
Advertisement
ਦਿਹਾਤੀ ਪ੍ਰੈੱਸ ਕਲੱਬ ਦੀ ਮੀਟਿੰਗ ਦੋਦਾ ਵਿੱਚ ਜਸਵੀਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਫੀਲਡ ’ਚ ਕੰਮ ਕਰਦੇ ਸਮੇਂ ਪੱਤਰਕਾਰਾਂ ਨੂੰ ਦੀਆਂ ਮੁਸ਼ਕਿਲਾਂ ’ਤੇ ਚਰਚਾ ਕੀਤੀ ਗਈ। ਦਿਹਾਤੀ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਜਸਵੀਰ ਸਿੰਘ ਬਰਾੜ ਨੂੰ ਪ੍ਰਧਾਨ, ਲਖਵੀਰ ਸਿੰਘ ਖਾਲਸਾ ਨੂੰ ਮੀਤ ਪ੍ਰਧਾਨ, ਜਸਵੰਤ ਸਿੰਘ ਗਿੱਲ ਨੂੰ ਜਨਰਲ ਸਕੱਤਰ, ਵਕੀਲ ਸਿੰਘ ਬਰਾੜ ਨੂੰ ਸਕੱਤਰ, ਅਸ਼ੋਕ ਕੁਮਾਰ ਯਾਦਵ ਨੂੰ ਪ੍ਰਚਾਰ ਸਕੱਤਰ, ਦਵਿੰਦਰ ਮੋਹਨ ਬੇਦੀ ਨੂੰ ਖਜ਼ਾਨਚੀ, ਜਗਜੀਤ ਸਿੰਘ ਰੁਪਾਣਾ ਨੂੰ ਸਹਾਇਕ ਖਜ਼ਾਨਚੀ, ਨਰਿੰਦਰਪਾਲ ਸਿੰਘ ਸੰਧੂ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਐਡਵੋਕੇਟ ਗੁਰਚਰਨ ਸਿੰਘ ਬਰਾੜ ਅਤੇ ਐਡਵੋਕੇਟ ਬਾਜ ਸਿੰਘ ਖਿੜਕੀਆਂਵਾਲਾ ਨੂੰ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ।
Advertisement
Advertisement