ਜਸਟਿਸ ਦੀਪਕ ਮਨਚੰਦਾ ਵੱਲੋਂ ਜੁਡੀਸ਼ਲ ਕੋਰਟ ਦਾ ਦੌਰਾ
04:52 AM Mar 13, 2025 IST
ਮਾਨਸਾ (ਪੱਤਰ ਪ੍ਰੇਰਕ): ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਦੀਪਕ ਮਨਚੰਦਾ ਵੱਲੋਂ ਸਥਾਨਕ ਜੁਡੀਸ਼ਲ ਕੋਰਟ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦਾ ਬਾਰ ਐਸੋਸੀਏਸ਼ਨ ਬੁਢਲਾਡਾ ਦੇ ਪ੍ਰਧਾਨ ਸੁਰਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਐੱਚ ਐੱਸ ਗਰੇਵਾਲ ਵੀ ਬਾਰ ਰੂਮ ਵਿੱਚ ਪਹੁੰਚੇ। ਬਾਰ ਐਸੋਸੀਏਸ਼ਨ ਨੇ ਬਾਰ ਦੀਆਂ ਸਮੱਸਿਆਵਾਂ ਬਾਰੇ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਵਧੀਕ ਸਿਵਲ ਜੱਜ ਸੀਨੀਅਰ ਡਿਵੀਜ਼ਨ ਬੁਢਲਾਡਾ ਮਨੂੰ ਮਿੱਤੂ, ਸਿਵਲ ਜੱਜ ਜੂਨੀਅਰ ਡਿਵੀਜ਼ਨ ਜੈਸਿਕਾ ਵਿਜ, ਸਰਦੂਲਗੜ੍ਹ ਸਬ-ਡਿਵੀਜ਼ਨ ਤੋਂ ਜੱਜ ਹਰਪ੍ਰੀਤ ਕੌਰ ਨਾਫਰਾ ਤੇ ਜੱਜ ਰਮਿੰਦਰ ਕੌਰ ਵੀ ਪਹੁੰਚੇ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਕੱਤਰ ਕੀਰਤੀ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਬਾਰ ਪ੍ਰਧਾਨ ਸੁਰਜੀਤ ਸਿੰਘ ਗਰੇਵਾਲ ਵੱਲੋਂ ਜਸਟਿਸ ਦੀਪਕ ਮਨਚੰਦਾ ਦਾ ਬਾਰ ਰੂਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ।
Advertisement
Advertisement