‘ਜਵੈੱਲ ਥੀਫ; ਦਿ ਹੀਸਟ ਬਿਗਿਨਜ਼’ 25 ਨੂੰ ਹੋਵੇਗੀ ਰਿਲੀਜ਼
ਮੁੰਬਈ: ਨੈੱਟਫਲਿਕਸ ’ਤੇ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ‘ਜਵੈੱਲ ਥੀਫ; ਦਿ ਹੀਸਟ ਬਿਗਿਨਜ਼’ 25 ਅਪਰੈਲ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ’ਚ ਸੈਫ ਅਲੀ ਖਾਨ, ਜੈਦੀਪ ਅਹਿਲਾਵਤ, ਕੁਨਾਲ ਕਪੂਰ ਅਤੇ ਨਿਕਿਤਾ ਦੱਤਾ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਸਬੰਧੀ ਫ਼ਿਲਮ ਦੇ ਮੁੱਖ ਕਿਰਦਾਰਾਂ ਨੇ ਮੀਡੀਆ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਥ੍ਰਿਲਰ ਭਰਪੂਰ ਫ਼ਿਲਮ ਬਾਰੇ ਜਾਣਕਾਰੀ ਸਾਂਝੀ ਕੀਤੀ। ਜੈਦੀਪ ਅਹਿਲਾਵਤ ਨੇ ਬੇਰਹਿਮ ਪੁਲੀਸ ਅਫਸਰ ਰਾਜਨ ਔਲਖ ਦਾ ਕਿਰਦਾਰ ਨਿਭਾਇਆ ਹੈ। ਜੈਦੀਪ ਨੇ ਕਿਹਾ,‘‘ਡਕੈਤੀ ਵਾਲੀ ਫ਼ਿਲਮ ’ਚ ਜਿਸ ਤਰ੍ਹਾਂ ਦੀ ਕਹਾਣੀ, ਨਵੀਂਆਂ ਪੇਚੀਦਗੀਆਂ ਦੀ ਲੋੜ ਹੁੰਦੀ ਹੈ, ਸਾਰਾ ਕੁਝ ਇਸ ਫ਼ਿਲਮ ’ਚ ਸਮੇਟਣ ਦੀ ਕੋਸ਼ਿਸ਼ ਕੀਤੀ ਗਈ ਹੈ, ਮੈਨੂੰ ਉਮੀਦ ਹੈ ਕਿ ਤੁਸੀਂ ਇਸ ਫ਼ਿਲਮ ਨੂੰ ਪਸੰਦ ਕਰੋਗੇ।’’ ਫਰਾਹ ਦੀ ਭੂਮਿਕਾ ਨਿਭਾਉਣ ਵਾਲੀ ਨਿਕਿਤਾ ਦੱਤਾ ਨੇ ਸ਼ਕਤੀਸ਼ਾਲੀ ਪੁਰਸ਼ ਸਮੂਹ ’ਚੋਂ ਇਕਲੌਤੀ ਮਹਿਲਾ ਅਦਾਕਾਰ ਹੋਣ ਬਾਰੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਉਸ ਨੇ ਨਿਰਮਾਤਾ ਸਿਧਾਰਥ ਆਨੰਦ ਵੱਲੋਂ ਔਰਤਾਂ ਨੂੰ ਗਲੈਮਰਸ ਢੰਗ ਨਾਲ ਪੇਸ਼ ਕਰਨ ਦੀ ਸ਼ਲਾਘਾ ਕੀਤੀ। ਇਹ ਫ਼ਿਲਮ ਕੂਕੀ ਗੁਲਾਟੀ ਅਤੇ ਰੌਬੀ ਗਰੇਵਾਲ ਵੱਲੋਂ ਨਿਰਦੇਸ਼ਿਤ ਹੈ। -ਏਐੱਨਆਈ