ਗੱਜਣਮਾਜਰਾ ਵੱਲੋਂ ਪੰਜ ਪ੍ਰਾਇਮਰੀ ਸਕੂਲਾਂ ’ਚ ਵਿਕਾਸ ਕੰਮਾਂ ਦੇ ਉਦਘਾਟਨ
06:54 AM Apr 23, 2025 IST
ਮਾਲੇਰਕੋਟਲਾ(ਪਰਮਜੀਤ ਸਿੰਘ ਕੁਠਾਲਾ): ਜ਼ਿਲ੍ਹਾ ਮਾਲੇਰਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਅਧੀਨ ਆਉਂਦੇ ਪੰਜ ਪਿੰਡਾਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕਬੀਬ 70.17 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਪ੍ਰਾਜੈਕਟਾਂ ਦਾ ਅੱਜ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਉਦਘਾਟਨ ਕੀਤਾ ਗਿਆ। ਇਨ੍ਹਾਂ ਪ੍ਰਾਜੈਕਟਾਂ ਵਿਚ ਪਿੰਡ ਭੈਣੀ ਕੰਬੋਆਂ ’ਚ 11 ਲੱਖ 57 ਹਜ਼ਾਰ 105 ਰੁਪਏ ਨਾਲ ਉਸਾਰੀ ਚਾਰਦੀਵਾਰੀ, ਕਮਰੇ ਅਤੇ ਪਖ਼ਾਨਿਆਂ ਦਾ ਨਵੀਨੀਕਰਨ, ਪਿੰਡ ਹਥੋਆ ’ਚ 12 ਲੱਖ 91 ਹਜ਼ਾਰ ਰੁਪਏ ਦੀ ਲਾਗਤ ਨਾਲ ਕਮਰੇ ਦਾ ਨਵੀਨੀਕਰਨ, ਪਿੰਡ ਹੈਦਰ ਨਗਰ ’ਚ 23 ਲੱਖ 5 ਹਜ਼ਾਰ ਰੁਪਏ ਨਾਲ ਉਸਾਰੇ ਨਵੇਂ ਕਮਰੇ, ਚਾਰਦੀਵਾਰੀ, ਕਮਰਿਆਂ ਤੇ ਪਖਾਨਿਆਂ ਦਾ ਨਵੀਨੀਕਰਨ, ਪਿੰਡ ਹਿੰਮਤਾਨਾ ਮੰਡੀ ’ਚ 16 ਲੱਖ ਇੱਕ ਹਜ਼ਾਰ ਰੁਪਏ ਨਾਲ ਉਸਾਰੇ ਨਵੇਂ ਕਮਰੇ,ਚਾਰਦੀਵਾਰੀ, ਪਖ਼ਾਨਿਆਂ ਦਾ ਨਵੀਨੀਕਰਨ ਅਤੇ ਪਿੰਡ ਦਲੇਲਗੜ ਵਿੱਚ 6 ਲੱਖ 63 ਹਜ਼ਾਰ ਨਾਲ ਕਮਰੇ ਦੇ ਨਵੀਨੀਕਰਨ ਅਤੇ ਚਾਰਦੀਵਾਰੀ ਸ਼ਾਮਲ ਹਨ।
Advertisement
Advertisement
Advertisement