ਗੁਲਜ਼ਾਰ ਗਰੁੱਪ ਵੱਲੋਂ ਬੁਣਾਈ ਤੇ ਕਰੋਸ਼ੀਆ ਵਰਕਸ਼ਾਪ
ਖੰਨਾ, 1 ਅਪਰੈਲ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੇ ਫੈਸ਼ਨ ਡਿਜ਼ਾਈਨ ਵਿਭਾਗ ਵੱਲੋਂ ਵਰਧਮਾਨ ਟੈਕਸਟਾਈਲ ਦੇ ਸਹਿਯੋਗ ਦੇ ਇੱਕ ਦਿਨਾਂ ਬੁਣਾਈ ਤੇ ਕਰੋਸ਼ੀਆ ਵਰਕਸ਼ਾਪ ਲਾਈ ਗਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਸਿਰਜਣਾਤਮਿਕਤਾ ਅਤੇ ਤਕਨੀਕੀ ਯੋਗਤਾਵਾਂ ਨੂੰ ਵਧਾਉਣਾ ਸੀ। ਇਸ ਦੌਰਾਨ ਕੰਪਨੀ ਦੇ ਅਧਿਕਾਰੀ ਚਾਰੂ ਜੈਨ ਨੇ ਵਿਸ਼ੇ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਨਵੀਨਤਮ ਬੁਣਾਈ ਤਕਨੀਕੀ, ਧਾਗਿਆਂ ਦੀ ਚੋਣ ਅਤੇ ਫੈਸ਼ਨ ਉਦਯੋਗ ਵਿਚ ਉਨ੍ਹਾਂ ਦੀ ਵਰਤੋਂ ਯੋਗ ਪਹਿਲੂਆਂ ਸਬੰਧੀ ਸਮਝਾਇਆ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਹੱਥੋਂ ਹੱਥ ਤਜ਼ਰਬਾ ਪ੍ਰਾਪਤ ਕੀਤਾ ਜਿਸ ਨਾਲ ਉਨ੍ਹਾਂ ਨੂੰ ਨਵੀਂਆਂ ਤਕਨੀਕਾਂ ਨੂੰ ਤੁਰੰਤ ਅਪਣਾਉਣ ਅਤੇ ਆਪਣੇ ਵਿਲੱਖਣ ਸਟਾਈਲ ਨੂੰ ਉਭਾਰਨ ਦਾ ਮੌਕਾ ਮਿਲਿਆ। ਜੈਨ ਨੇ ਵਾਤਾਵਰਨ ਅਨੁਕੂਲ ਸਮੱਗਰੀ ਦੀ ਵਰਤੋਂ ਅਤੇ ਟਿਕਾਊ ਫੈਸ਼ਨ ਡਿਜ਼ਾਈਨਿੰਗ ਦੇ ਲਾਭਾਂ ਸਬੰਧੀ ਦੱਸਿਆ ਜਿਸ ਨਾਲ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਡਿਜ਼ਾਈਨ ਨੂੰ ਵਧੀਆ ਅਤੇ ਵਾਤਾਵਰਣ ਸੰਜੀਦਾ ਬਣਾਉਣਾ ਦੀ ਪ੍ਰੇਰਨਾ ਮਿਲੀ। ਚੇਅਰਮੈਨ ਗੁਰਚਰਨ ਸਿੰਘ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਲੋੜਾਂ ਨਾਲ ਜਾਣੂੰ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ। ਡਾਇਰੈਕਟਰ ਗੁਰਕੀਰਤ ਸਿੰਘ ਨੇ ਕਿਹਾ ਕਿ ਫੈਸ਼ਨ ਹਮੇਸ਼ਾਂ ਵਿਕਾਸਸ਼ੀਲ ਖੇਤਰ ਹੈ ਅਤੇ ਉਦਯੋਗ ਦੇ ਮਾਹਿਰਾਂ ਤੋਂ ਸਿੱਖਣਾ ਵਿਦਿਆਰਥੀਆਂ ਲਈ ਲਾਭਦਾਇਕ ਹੈ।