ਗੁਰਦੁਆਰਾ ਬਾਬਾ ਸ੍ਰੀ ਚੰਦ ਵਿੱਚ ਸਟੇਸ਼ਨਰੀ ਭੇਟ
ਲੁਧਿਆਣਾ: ਗੁਰਦੁਆਰਾ ਬਾਬਾ ਸ੍ਰੀ ਚੰਦ ਖੁੱਡ ਮੁਹੱਲਾ ਵਿੱਚ ਅੱਜ ਬਾਬਾ ਓਂਕਾਰ ਦਾਸ ਦੀ ਦੇਖ-ਰੇਖ ਹੇਠ 182 ਗ੍ਰੰਥੀ ਸਿੰਘਾਂ ਦੇ ਬੱਚਿਆਂ ਲਈ ਸਿੱਖਿਆ ਸਮੱਗਰੀ ਭੇਟ ਕੀਤੀ ਗਈ। ਇਸ ਮੌਕੇ ਬਾਬਾ ਓਂਕਾਰ ਦਾਸ ਤੇ ਗੁਰਦੁਆਰਾ ਸਾਹਿਬ ਦੇ ਸਾਰੇ ਮੈਂਬਰਾਂ ਨੇ ਸਕੂਲ ਬੈਗ, ਪੈਨਸਿਲਾਂ, ਪੈਨ, ਕਿਤਾਬਾਂ, ਕਾਪੀਆਂ, ਟਿਫਿਨ, ਪਾਣੀ ਦੀਆਂ ਬੋਤਲਾਂ ਤੇ ਹੋਰ ਸਾਮਾਨ ਭੇਟ ਕੀਤਾ ਉਨ੍ਹਾਂ ਕਿਹਾ ਕਿ ਗ੍ਰੰਥੀ ਸਿੰਘ ਜਾਂ ਕਿਸੇ ਵੀ ਹੋਰ ਸੇਵਾਦਾਰ ਦੇ ਬੱਚਿਆਂ ਨੂੰ ਅੱਜ ਸਾਂਭਣ ਦੀ ਲੋੜ ਹੈ ਤਾਂ ਜੋ ਉਹ ਪੜ੍ਹਾਈ ਤੋਂ ਵਾਂਝੇ ਨਾਂ ਰਹਿ ਸਕਣ। ਇਸ ਮੌਕੇ ਸਿੱਖ ਨੌਜਵਾਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਿੰਦਰ ਸਿੰਘ ਆਹੂਜਾ ਨੇ ਇਸ ਉਪਰਾਲੇ ਲਈ ਬਾਬਾ ਓਂਕਾਰ ਦਾਸ ਤੇ ਮਨਿੰਦਰ ਸਿੰਘ ਆਹੂਜਾ ਦਾ ਦਾ ਧੰਨਵਾਦ ਕੀਤਾ। ਇਸ ਮੌਕੇ ਜਸਬੀਰ ਸਿੰਘ ਦੂਆ, ਮਨਪ੍ਰੀਤ ਸਿੰਘ ਮੰਨਾ, ਜਗਵਿੰਦਰ ਸਿੰਘ, ਦਵਿੰਦਰ ਸਿੰਘ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ, ਪਰਮਨੂਰ ਸਿੰਘ, ਚਰਨਜੀਤ ਸਿੰਘ, ਗਗਨਦੀਪ ਸਿੰਘ, ਜਗਜੀਤ ਸਿੰਘ, ਸੰਦੀਪ ਸਿੰਘ ਅਤੇ ਜਤਿੰਦਰ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ