ਗੁਰਜੰਟ ਨਿਜਾਮਪੁਰ ਹਲਕਾ ਸਨੌਰ ’ਚ ਐੱਸਸੀਵਿੰਗ ਦੇ ਚੇਅਰਮੈਨ ਬਣੇ
ਪੱਤਰ ਪ੍ਰੇਰਕ
ਦੇਵੀਗੜ੍ਹ, 11 ਅਪਰੈਲ
ਕਾਂਗਰਸ ਪਾਰਟੀ ਦੇ ਪੁਰਾਣੇ ਵਰਕਰ ਗੁਰਜੰਟ ਸਿੰਘ ਨਿਜਾਮਪੁਰ ਨੂੰ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਸਨੌਰ ਦਾ ਐਸ.ਸੀ.ਵਿੰਗ ਦਾ ਚੇਅਰਮੈਨ ਬਣਾਇਆ ਗਿਆ। ਇਸ ਮੌਕੇ ਗੁਰਜੰਟ ਸਿੰਘ ਨਿਜਾਮਪੁਰ ਨੇ ਕਾਂਗਰਸ ਪਾਰਟੀ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਹਲਕਾ ਇੰਚਾਰਜ ਹਰਿੰਦਪਾਲ ਸਿੰਘ ਹੈਰੀਮਾਨ, ਜੋਗਿੰਦਰ ਸਿੰਘ ਕਾਕੜਾ, ਹਰਵੀਰ ਸਿੰਘ ਥਿੰਦ ਬਲਾਕ ਪ੍ਰਧਾਨ ਭੁੱਨਰਹੇੜੀ, ਅਸ਼ਵਨੀ ਬੱਤਾ ਬਲਾਕ ਪ੍ਰਧਾਨ ਸਨੋਰ, ਮਹਿਕ ਨੈਣਾ ਗਰੇਵਾਲ, ਕੁਲਦੀਪ ਸਿੰਘ ਐਸ.ਸੀ.ਵਿੰਗ ਪੰਜਾਬ, ਜਿਲ੍ਹਾ ਪਟਿਆਲਾ ਦੇ ਚੇਅਰਮੈਨ ਕੁਲਵਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਟਰੀ ਨੂੰ ਮਜਬੂਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਮਹਿਕ ਨੈਣਾ ਗਰੇਵਾਲ, ਤਿਲਕ ਰਾਜ ਸਰਮਾਂ, ਪ੍ਰਨਵ ਗੋਇਲ, ਟਿੰਕੂ ਕੇਸਲਾ, ਕਰਮਜੀਤ ਲਚਕਾਨੀ, ਸੰਜੀਵ ਸਰਮਾ, ਸਮਸ਼ੇਰ ਸਿੰਘ ਨੂਰਖੇੜੀਆਂ, ਜੱਗੀ ਭੰਬੂਆਂ, ਲਖਵਿੰਦਰ ਸਿੰਘ ਬਠਲਾ, ਪਰਮਜੀਤ ਸਿੰਘ ਘਨੌਰ, ਸੋਨੀ ਨਾਭਾ, ਰਜਿੰਦਰ ਸਿੰਘ ਰੁਪਾਲਾ, ਹਰਦੀਪ ਸਿੰਘ ਘੱਗਾ, ਜਸਵੀਰ ਸਿੰਘ ਰਾਜਪੁਰਾ ਤੇ ਹੋਰ ਹਾਜ਼ਰ ਸਨ।