ਗੁਜਰਾਤ ’ਚ ਕਾਂਗਰਸ ਦਾ ਸੈਸ਼ਨ ਭਲਕੇ
04:19 AM Apr 08, 2025 IST
ਅਹਿਮਦਾਬਾਦ: ਕਾਂਗਰਸ ਦਾ ਇੱਥੇ ਨੌਂ ਅਪਰੈਲ ਨੂੰ ਹੋਣ ਵਾਲਾ ਸੈਸ਼ਨ ਸੰਗਠਨ ਦੀ ਮਜ਼ਬੂਤੀ ਤੇ ਜਵਾਬਦੇਹੀ ’ਤੇ ਜ਼ੋਰ ਦੇਣ ਦੇ ਨਾਲ ਹੀ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਤੇ ਆਪਣੀ ਚੋਣ ਕਿਸਮਤ ਸੁਧਾਰਨ ਦੀ ਰੂਪ-ਰੇਖਾ ਤੈਅ ਕਰੇਗਾ। ਪਾਰਟੀ ਦੇ ਸਿਖ਼ਰਲੇ ਆਗੂ, ਕਾਰਜ ਕਮੇਟੀ ਦੇ ਸੀਨੀਅਰ ਆਗੂ ਤੇ ਆਲ ਇੰਡੀਆ ਕਮੇਟੀ ਦੇ ਮੈਂਬਰ ਸੈਸ਼ਨ ’ਚ ਸ਼ਾਮਲ ਹੋਣਗੇ। ਸੈਸ਼ਨ ਨੌਂ ਅਪਰੈਲ ਨੂੰ ਹੋਵੇਗਾ ਅਤੇ ਇਸ ਤੋਂ ਇੱਕ ਦਿਨ ਪਹਿਲਾਂ ਅੱਠ ਅਪਰੈਲ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਵੇਗੀ ਜਿਸ ’ਚ ਪਾਰਟੀ ਦੇ ਸੈਸ਼ਨ ਦੇ ਏਜੰਡੇ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਸੈਸ਼ਨ ਦੌਰਾਨ ਪਾਰਟੀ ਇਸ ਸਾਲ ਤੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਵੀ ਤੈਅ ਕਰੇਗੀ। ਸੈਸ਼ਨ ਦਾ ਵਿਸ਼ਾ ‘ਨਿਆਏਪਥ: ਸੰਕਲਪ, ਸਮਰਪਣ ਤੇ ਸੰਘਰਸ਼’ ਹੋਵੇਗਾ ਤੇ ਇਸ ਵਿੱਚ 1700 ਤੋਂ ਵੱਧ ਚੁਣੇ ਹੋਏ ਮੈਂਬਰ ਤੇ ਕਾਂਗਰਸ ਕਮੇਟੀ ਦੇ ਮੈਂਬਰ ਸ਼ਾਮਲ ਹੋਣਗੇ। -ਪੀਟੀਆਈ
Advertisement
Advertisement