For the best experience, open
https://m.punjabitribuneonline.com
on your mobile browser.
Advertisement

Trump: ਅਮਰੀਕਾ ਵੱਲੋਂ ਸਮਾਰਟਫ਼ੋਨ ਤੇ ਕੰਪਿਊਟਰਾਂ ਨੂੰ ਟੈਕਸ ਤੋਂ ਛੋਟ

09:37 PM Apr 12, 2025 IST
trump  ਅਮਰੀਕਾ ਵੱਲੋਂ ਸਮਾਰਟਫ਼ੋਨ ਤੇ ਕੰਪਿਊਟਰਾਂ ਨੂੰ ਟੈਕਸ ਤੋਂ ਛੋਟ
Advertisement

ਵਾਸ਼ਿੰਗਟਨ, 12 ਅਪਰੈਲ
US excludes smartphones, computers from Trump's reciprocal tariffs: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੂਜੇ ਦੇਸ਼ਾਂ ਤੋਂ ਸਪਲਾਈ ਹੁੰਦੀਆਂ ਇਲੈਕਟਰਾਨਿਕਸ ਵਸਤਾਂ ’ਤੇ (ਇਕ ਦੂਜੇ ’ਤੇ ਟੈਕਸ ਲਾਉਣ ਦੀ ਜੰਗ) ਟੈਕਸ ਤੋਂ ਰਾਹਤ ਦੇ ਦਿੱਤੀ ਹੈ। ਇਹ ਫੈਸਲਾ ਅਜਿਹੇ ਵੇਲੇ ਕੀਤਾ ਗਿਆ ਹੈ ਜਦੋਂ ਅਮਰੀਕਾ ਨੇ ਇਕ ਦਿਨ ਪਹਿਲਾਂ ਹੀ ਚੀਨ ’ਤੇ ਟੈਕਸ ਵਧਾ ਕੇ 145 ਫੀਸਦੀ ਕਰ ਦਿੱਤਾ ਸੀ। ਇਸ ਟੈਕਸ ਵਿਚ ਸਮਾਰਟਫ਼ੋਨ, ਕੰਪਿਊਟਰ ਅਤੇ ਹੋਰ ਇਲੈਕਟ੍ਰੋਨਿਕਸ ਵਸਤਾਂ ਨੂੰ ਛੋਟ ਦਿੱਤੀ ਗਈ ਹੈ ਜਿਨ੍ਹਾਂ ਵਿਚ ਸੈਮੀਕੰਡਕਟਰ, ਸੋਲਰ ਸੇਲ ਤੇ ਮੈਮੋਰੀ ਕਾਰਡ ਆਦਿ ਵੀ ਸ਼ਾਮਲ ਹਨ।
ਅਮਰੀਕਾ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਇਸ ਨਾਲ ਚੀਨ ਤੋਂ ਅਮਰੀਕਾ ਆਉਣ ਵਾਲੇ ਸਮਾਰਟਫੋਨ ਤੇ ਹੋਰ ਵਸਤਾਂ ਨੂੰ ਵੀ ਰਾਹਤ ਮਿਲੇਗੀ। ਇਹ ਫੈਸਲਾ ਅਮਰੀਕਾ ਦੀਆਂ ਟੈਕ ਕੰਪਨੀਆਂ ਲਈ ਵੀ ਰਾਹਤ ਮੰਨਿਆ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਕੰਪਨੀਆਂ ਨੇ ਚਿੰਤਾ ਜ਼ਾਹਰ ਕੀਤਾ ਸੀ ਕਿ ਚੀਨੀ ਵਸਤਾਂ ’ਤੇ ਟੈਕਸ ਲਾਉਣ ਨਾਲ ਅਮਰੀਕਾ ਵਿਚ ਇਲੈਕਟਰਾਨਿਕਸ ਦੀਆਂ ਕੀਮਤਾਂ ਖਾਸੀਆਂ ਵਧ ਸਕਦੀਆਂ ਹਨ।

Advertisement

Advertisement
Advertisement
Advertisement
Author Image

sukhitribune

View all posts

Advertisement