ਖੇਤਾਂ ’ਚੋਂ ਅਣਪਛਾਤੀ ਲਾਸ਼ ਬਰਾਮਦ
05:39 AM Apr 01, 2025 IST
ਪੱਤਰ ਪ੍ਰੇਰਕ
ਪਾਤੜਾਂ, 31 ਮਾਰਚ
ਪਿੰਡ ਚੁਨਾਗਰਾ ਦੇ ਖੇਤਾਂ ਵਿੱਚੋਂ ਪੁਲੀਸ ਨੂੰ ਅਣਪਛਾਤੀ ਲਾਸ਼ ਮਿਲੀ ਹੈ। ਲਾਸ਼ ਗਲੀ-ਸੜੀ ਹਾਲਤ ਵਿੱਚ ਹੋਣ ਕਾਰਨ ਪਛਾਣੀ ਨਹੀਂ ਜਾ ਸਕੀ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਥਾਣਾ ਮੁਖੀ ਪਾਤੜਾਂ ਹਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਜਿਉਪੁਰਾ ਦੇ ਸਾਬਕਾ ਸਰਪੰਚ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਭਤੀਜੇ ਦੇ ਕਣਕ ਖੇਤ ਵਿੱਚ ਇੱਕ ਲਾਸ਼ ਪਈ ਹੈ ਜਿਹੜੀ ਕਿ ਗਲੀ ਸੜ੍ਹੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪਹੁੰਚ ਕੇ ਲਾਸ਼ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪਹਿਚਾਣ ਹੋ ਸਕੀ ਹੈ। ਥਾਣਾ ਪਾਤੜਾਂ ਵਿੱਚ ਕਿਸੇ ਦੇ ਗੁੰਮ ਹੋਣ ਦੀ ਸੂਚਨਾ ਵੀ ਨਹੀਂ ਲਾਸ਼ ਨੂੰ ਨਗਰ ਕੌਂਸਲ ਪਾਤੜਾਂ ਦੇ ਕਰਮਚਾਰੀਆਂ ਦੀ ਮਦਦ ਨਾਲ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਹੈ।
Advertisement
Advertisement