ਖਿਡਾਰੀ ਰਵੀ ਕੁਮਾਰ ਦਾ ਸਨਮਾਨ
05:27 AM Feb 01, 2025 IST
ਫ਼ਤਹਿਗੜ੍ਹ ਸਾਹਿਬ: ਬੀਤੇ ਦਿਨੀ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫਤਹਿਗੜ੍ਹ ਸਾਹਿਬ ਦੇ ਨੈਸ਼ਨਲ ਪੱਧਰ ਦੇ ਖਿਡਾਰੀ ਰਵੀ ਕੁਮਾਰ ਜਿਸ ਨੇ 68ਵੀਂ ਕਰਾਸ ਕੰਟਰੀ ਚੌਥਾ ਸਥਾਨ ਹਾਸਲ ਕੀਤਾ ਦਾ ਸਕੂਲ ਪਹੁੰਚਣ ’ਤੇ ਸਕੂਲ ਮੈਨੇਜਮੈਟ ਅਤੇ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਮੁਕਾਬਲੇ ਪਿਛਲੇ ਦਿਨੀਂ ਝਾਰਖੰਡ ਵਿੱਚ 68ਵੀਂ ਨੈਸਨਲ ਸਕੂਲ ਅਥਲੈਟਿਕਸ ਦੌਰਾਨ ਹੋਏ ਸਨ ਅਤੇ ਹੁਣ ਇਹ ਖਿਡਾਰੀ ਹੁਣ ਦੁਬਈ ਵਿੱਚ ਹੋਣ ਜਾ ਰਹੀਆਂ ਵਰਲਡ ਸਕੂਲ ਗੇਮਜ਼ ਵਿੱਚ ਭਾਗ ਲੈਣ ਲਈ ਪਹਿਲੇ ਛੇ ਖਿਡਾਰੀਆਂ ਵਿੱਚ ਚੁਣਿਆ ਗਿਆ। ਸਕੂਲ ਟਰੱਸਟ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਨੇ ਵਿਦਿਆਰਥੀ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸਾਬਕਾ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement