ਡਰੱਗਜ਼ ਵਿਭਾਗ ਅਤੇ ਪੁਲੀਸ ਵੱਲੋਂ ਮੈਡੀਕਲ ਸਟੋਰ ’ਤੇ ਛਾਪਾ
05:09 AM Mar 14, 2025 IST
ਰਾਮ ਸਰਨ ਸੂਦ
ਅਮਲੋਹ, 13 ਮਾਰਚ
ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਤਹਿਤ ਡਰੱਗਜ਼ ਵਿਭਾਗ ਨੇ ਪੁਲੀਸ ਟੀਮ ਨਾਲ ਅਮਲੋਹ ਦੇ ਡਾਇਮੰਡ ਮੈਡੀਕਲ ਸਟੋਰ ’ਤੇ ਛਾਪਾ ਮਾਰਿਆ। ਲੰਬਾ ਸਮਾਂ ਡਰੱਗ ਇੰਸਪੈਕਟਰ ਅਤੇ ਸਥਾਨਕ ਪੁਲਸ ਨੇ ਅੱਜ ਕਰੀਬ ਦੋ ਵਜੇ ਤੱਕ ਦੁਕਾਨ ਦੇ ਸ਼ਟਰ ਬੰਦ ਕਰਕੇ ਚੈਕਿੰਗ ਕੀਤੀ। ਵਿਭਾਗ ਦੇ ਅਧਿਕਾਰੀਆਂ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਟਾਲਾ ਵੱਟਿਆ। ਪ੍ਰਾਪਤ ਸੂਚਨਾ ਅਨੁਸਾਰ ਦੁਕਾਨ ਅੰਦਰ ਨਕਦੀ ਦੀ ਗਿਣਤੀ ਲਈ ਤਿੰਨ ਮਸ਼ੀਨਾਂ ਦੀ ਵਰਤੋਂ ਕੀਤੀ ਗਈ। ਮੌਕੇ ’ਤੇ ਮੌਜੂਦ ਇਕ ਅਧਿਕਾਰੀ ਨੇ ਆਪਣਾ ਨਾਮ ਨਾ ਲਿਖਣ ਦੀ ਸ਼ਰਤ ’ਤੇ ਦਸਿਆ ਕਿ 40 ਹਜ਼ਾਰ ਰੁਪਏ ਦੇ ਕਰੀਬ ਨਕਦੀ ਮਿਲੀ ਹੈ, ਜਿਸ ਦੇ ਵੇਰਵੇ ਮੰਗੇ ਗਏ ਹਨ। ਇਸ ਤੋਂ ਇਲਾਵਾ ਕੁਝ ਕਥਿਤ ਸ਼ੱਕੀ ਦਵਾਈਆਂ ਦੇ ਬਿੱਲ ਹਨ ਜਿਨ੍ਹਾਂ ਦੀ ਵੀ ਜਾਂਚ ਜਾਰੀ ਹੈ।
Advertisement
Advertisement