ਕੈਬਨਿਟ ਮੰਤਰੀ ਨੇ ਢੀਂਡਸਾ ਦਾ ਹਾਲ-ਚਾਲ ਜਾਣਿਆ
05:46 AM May 13, 2025 IST
ਲਹਿਰਾਗਾਗਾ: ਪੰਜਾਬ ਸਰਕਾਰ ਦੀ ਮੀਡੀਆ ਮਾਨੀਟਰਿੰਗ ਕਮੇਟੀ ਦੇ ਮੈਂਬਰ ਕੰਵਲਜੀਤ ਸਿੰਘ ਢੀਂਡਸਾ ਦੀ ਸਿਹਤ ਦਾ ਹਾਲ-ਚਾਲ ਜਾਨਣ ਲਈ ਕੈਬਨਿਟ ਮੰਤਰੀ ਬਰਿੰਦਰ ਗੋਇਲ ਉਨ੍ਹਾਂ ਦੇ ਘਰ ਪੁੱਜੇ ਅਤੇ ਸਿਹਤਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕੰਵਲਜੀਤ ਸਿੰਘ ਢੀਂਡਸਾ ਬੀਤੇ ਦਿਨੀਂ ਦਿਲ ਦੀਆਂ ਨਾੜੀਆਂ ਦੀ ਬਲਾਕੇਜ਼ ਦੀ ਬਾਈਪਾਸ ਸਰਜਰੀ ਕਰਵਾ ਕੇ ਘਰ ਪਰਤੇ ਸਨ। ਇਸ ਮੌਕੇ ਮੰਤਰੀ ਬਰਿੰਦਰ ਗੋਇਲ ਨੇ ਉਨ੍ਹਾਂ ਦੀ ਸਿਹਤ ਬਾਰੇ ਜਾਣਿਆ ਅਤੇ ਫੋਰਟਿਸ ਦੇ ਡਾਕਟਰਾਂ ਵੱਲੋਂ ਕੀਤੇ ਇਲਾਜ ਦੀ ਜਾਣਕਾਰੀ ਲਈ। ਉਨ੍ਹਾਂ ਸ਼ਹਿਰ ਦੇ ਵਿਕਾਸ, ਤਹਿਸੀਲ ਕੰਪਲੈਕਸ ਜਲਦੀ ਆਉਣ ਵਾਲੇ ਨਵੇਂ ਪ੍ਰਾਜੈਕਟਾਂ ਬਾਰੇ ਗੱਲਬਾਤ ਕੀਤੀ। ਇਸ ਮੌਕੇ ਮੈਡਮ ਅਮਨ ਢੀਂਡਸਾ ਅਤੇ ਏਕਜੋਤ ਢੀਂਡਸਾ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement