ਕੈਂਬਰਿਜ ਮਾਡਰਨ ਸਕੂਲ ਚੋਮੋਂ ਦਾ ਨਤੀਜਾ 100 ਫੀਸਦ
ਨਿੱਜੀ ਪੱਤਰ ਪ੍ਰੇਰਕ
ਮਲੌਦ, 4 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੇ ਐਲਾਨੇ ਨਤੀਜਿਆਂ ਚੋਂ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਦਾ ਨਤੀਜਾ 100 ਫੀਸਦ ਰਿਹਾ। ਵਿਦਿਆਰਥਣ ਅਨਮੋਲਦੀਪ ਕੌਰ ਰੋੜੀਆਂ ਨੇ 498/500 ਵਿੱਚੋਂ 99.6% ਫ਼ੀਸਦ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਯੁਵਰਾਜਪ੍ਰੀਤ ਸਿੰਘ ਸੋਮਲ ਸੋਮਲਖੇੜੀ ਨੇ 496/500 ਵਿੱਚੋਂ 99.2% ਫ਼ੀਸਦ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਜੈਸਮੀਨ ਕੌਰ ਬਾਬਰਪੁਰ ਨੇ 495/500 ਵਿੱਚੋਂ 99% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ, ਹਰਲੀਨ ਕੌਰ ਤੇ ਸਾਹਿਬਪ੍ਰੀਤ ਕੌਰ ਨੇ 491/500 ਵਿੱਚੋਂ 98.2% ਫ਼ੀਸਦ ਅੰਕ ਪ੍ਰਾਪਤ ਕਰਕੇ ਚੌਥਾ ਸਥਾਨ, ਜਸਰਾਜ ਸਿੰਘ ਨੇ 489/500 ਵਿੱਚੋਂ 97.8% ਫ਼ੀਸਦ ਅੰਕ ਪ੍ਰਾਪਤ ਕਰਕੇ ਪੰਜਵਾਂ ਅਤੇ ਪਾਰਸ਼ ਸ਼ਰਮਾ ਨੇ 487/500 ਵਿੱਚੋਂ 97.4% ਫ਼ੀਸਦ ਅੰਕ ਪ੍ਰਾਪਤ ਕਰਕੇ ਛੇਵਾਂ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸਾਹਿਬ ਵੱਲੋਂ ਪੜਾਈ ਵਿੱਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਪ੍ਰਿੰਸੀਪਲ ਸੰਜੀਵ ਮੌਦਗਿੱਲ ਨੇ ਕਿਹਾ ਕਿ ਇਹ ਸੰਸਥਾ ਜਿਹੜੀ ਵਿੱਦਿਆ ਦੇ ਖੇਤਰ ਅੰਦਰ ਹਮੇਸ਼ਾ ਹੀ ਬੋਰਡ ਦੇ ਨਤੀਜਿਆਂ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕਰਦੀ ਹੈ, ਜਿਸ ਦੇ ਸੇਹਰਾ ਮੇਹਨਤੀ ਸਕੂਲ ਦੇ ਸਮੂਹ ਸਟਾਫ ਨੂੰ ਜਾਂਦਾ ਹੈ। ਇਸ ਮੌਕੇ ਅਧਿਆਪਕ ਕਰਮਦੀਪ ਕੌਰ, ਬਲਦੀਪ ਕੌਰ, ਪੱਲਵੀ, ਸ਼ਬਨਮ, ਲਖਵੀਰ ਕੌਰ, ਕਮਲਪ੍ਰੀਤ ਕੌਰ, ਮਨਪ੍ਰੀਤ ਕੌਰ, ਮੈਡਮ ਰਾਣੋ, ਮੈਡਮ ਸੋਫ਼ੀਆ, ਕਿਰਨ ਕੌਰ, ਰਣਜੀਤ ਕੌਰ, ਕਿਰਨਪਾਲ ਕੌਰ, ਹਰਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਲਖਵਿੰਦਰ ਸਿੰਘ, ਪਰਮਜੀਤ ਸਿੰਘ, ਸ਼ਮਸ਼ੇਰ ਸਿੰਘ ਤੇ ਹੋਰ ਹਾਜ਼ਰ ਸਨ।