ਕੈਂਟਰ ਦੀ ਟੱਕਰ ਕਾਰਨ ਟਰਾਂਸਫਾਰਮਰ ਡਿੱਗਿਆ
05:12 AM Apr 16, 2025 IST
ਮੁੱਲਾਂਪੁਰ ਗਰੀਬਦਾਸ: ਨਵਾਂ ਗਰਾਉਂ ਵਿੱਚ ਬੀਤੀ ਕਰੀਬ ਅੱਧੀ ਰਾਤ ਵੇਲੇ ਕੈਂਟਰ ਦੀ ਟੱਕਰ ਵੱਜਣ ਕਾਰਨ ਬਿਜਲੀ ਦਾ ਟਰਾਂਸਫਾਰਮਰ ਹੇਠਾਂ ਡਿੱਗ ਗਿਆ। ਇਸ ਸਬੰਧੀ ਮਲਕੀਤ ਸਿੰਘ ਸਿੱਧੂ ਤੇ ਵਿਨੋਦ ਵਿੰਦੋਲੀਆ ਨੇ ਦੱਸਿਆ ਕਿ ਹਾਦਸੇ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ ਪਰ ਬਿਜਲੀ ਦੀ ਸਪਲਾਈ ਠੱਪ ਹੋ ਗਈ। ਲੋਕਾਂ ਨੇ ਟਰੱਕ ਡਰਾਈਵਰ ਨੂੰ ਨਵਾਂ ਗਰਾਉਂ ਦੀ ਪੁਲੀਸ ਹਵਾਲੇ ਕਰ ਦਿੱਤਾ ਹੈ। -ਪੱਤਰ ਪ੍ਰੇਰਕ
Advertisement
Advertisement