ਰਣਜੀਤ ਗਿੱਲ ਵੱਲੋਂ ਲਵਲੀਨ ਦਾ ਸਨਮਾਨ
05:13 AM May 17, 2025 IST
ਕੁਰਾਲੀ (ਮਿਹਰ ਸਿੰਘ): ਸੀਬੀਐੱਸਈ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਜ਼ਿਲ੍ਹਾ ਮੁਹਾਲੀ ਤੇ ਟ੍ਰਾਈਸਿਟੀ ਵਿੱਚ ਅੱਵਲ ਰਹੀ ਪਿੰਡ ਮਾਣਕਪੁਰ ਸ਼ਰੀਫ਼ ਦੀ ਲਵਲੀਨ ਕੌਰ ਨੂੰ ਅਕਾਲੀ ਦਲ ਦੇ ਹਲਕਾ ਇੰਚਾਰਜ਼ ਰਣਜੀਤ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਲਵਲੀਨ ਕੌਰ ਨੇ ਆਰਟਸ ਸਟਰੀਮ ’ਚੋਂ 99 ਫੀਸਦ ਅੰਕ ਹਾਸਲ ਕੀਤੇ ਹਨ। ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਲਵਲੀਨ ਨੇ ਨਾ ਕੇਵਲ ਮਾਪਿਆਂ ਦਾ ਸਗੋਂ ਇਲਾਕੇ ਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਲਵਲੀਨ ਦੇ ਪਿਤਾ ਸਤਵਿੰਦਰ ਸਿੰਘ,ਚਾਚਾ ਰਜਿੰਦਰ ਸਿੰਘ ਰਾਜੂ ਤੇ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ।
Advertisement
Advertisement