ਟਰਾਈਸਿਟੀ ਇੰਡੇਨ ਵੱਲੋਂ ਜਾਗਰੂਕਤਾ ਕੈਂਪ
05:13 AM May 17, 2025 IST
ਮੁਹਾਲੀ (ਖੇਤਰੀ ਪ੍ਰਤੀਨਿਧ): ਪਿੰਡ ਲਖਨੌਰ ’ਚ ਸਥਿਤ ਟਰਾਈਸਿਟੀ ਇੰਡੇਨ ਵੱਲੋਂ ਅੱਜ ਕੈਂਪ ਲਾ ਕੇ ਗਾਹਕਾਂ ਘਰੇਲੂ ਸੁਰੱਖਿਆ ਲਈ ਘਰੇਲੂ ਗੈਸ ਦੀ ਸੁਰੱਖਿਅਤ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। ਟਰਾਈਸਿਟੀ ਇੰਡੇਨ ਦੇ ਪ੍ਰੋਪਰਾਈਟਰ ਚੌਧਰੀ ਰਿਸ਼ੀ ਪਾਲ ਸਨੇਟਾ ਨੇ ਲੋਕਾਂ ਨੂੰ ਈ-ਕੇਵਾਈਸੀ ਕਰਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਤੇ ਕਿਹਾ ਕਿ ਇਸ ਨਾਲ ਗੈਰਕਾਨੂੰਨੀ ਗੈਸ ਕੁਨੈਕਸ਼ਨਾਂ ਦਾ ਪਤਾ ਚੱਲੇਗਾ। ਉਨ੍ਹਾਂ ਲੋਕਾਂ ਨੂੰ ‘‘ਸੁਰਕਸ਼ਾ ਹਾਊਸ” ਮੁਹਿੰਮ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਆ।
Advertisement
Advertisement