ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਦਾ ਸਨਮਾਨ
05:10 AM May 17, 2025 IST
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਸਕੂਲ ਆਫ ਐਮੀਨੈਸ ਫਾਰ ਗਰਲਜ਼ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਦੀ ਅਧਿਆਪਕਾ ਹਰਨੀਰ ਕੌਰ ਮਾਂਗਟ ਅਤੇ ਅਧਿਆਪਕ ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਸਕੂਲ ਦੀਆਂ 29 ਵਿਦਿਆਰਥਣਾਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦਿਆਰਥਣਾਂ ਨੂੰ ਸਕੂਲ ਵਿੱਚ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਦੀ ਅਗਵਾਈ ਹੇਠ ਸਨਮਾਨ ਚਿੰਨ੍ਹ ਭੇਟ ਕਰਕੇ ਨਿਵਾਜਿਆ ਗਿਆ। ਇਸ ਮੌਕੇ ਲੈਕਚਰਾਰ ਰਣਬੀਰ ਕੌਰ, ਸੁੱਧਾ ਮੱਲ, ਅਵਨੀਤ ਕੌਰ, ਜਗਤਾਰ ਸਿੰਘ, ਵਿਵੇਕ ਕੁਮਾਰ, ਤਰਨਜੀਤ ਕੌਰ, ਕੁਲਵਿੰਦਰ ਕੌਰ,ਨਿਰਮਲ ਕੌਰ, ਨਵਨੀਤ ਕੁਮਾਰੀ, ਅਮਨਦੀਪ ਸਿੰਘ, ਪ੍ਰਿਯੰਕਾ ਮਹਿੰਦਰੂ ਤੇ ਕਮਲਪ੍ਰੀਤ ਕੌਰ ਆਦਿ ਹਾਜ਼ਰ ਸਨ।
Advertisement
Advertisement