ਰਾਣਾ ਵੱਲੋਂ ਰਾਜਪੂਤ ਭਾਈਚਾਰੇ ਨਾਲ ਮੀਟਿੰਗ
05:13 AM May 17, 2025 IST
ਸਰਬਜੀਤ ਸਿੰਘ ਭੱਟੀ
ਲਾਲੜੂ, 16 ਮਈ
Advertisement
ਅਸੰਧ (ਕਰਨਾਲ) ਤੋਂ ਭਾਜਪਾ ਵਿਧਾਇਕ ਯੋਗਿੰਦਰ ਰਾਣਾ ਨੇ ਲਾਲੜੂ ਨੇੜਲੇ ਪਿੰਡ ਜਿਊਲੀ ’ਚ ਪੁੱਜ ਕੇ ਰਾਜਪੂਤ ਭਾਈਚਾਰੇ ਨੂੰ ਮਹਾਰਾਣਾ ਪ੍ਰਤਾਪ ਦੀ ਜੈਅੰਤੀ ਸਬੰਧੀ 29 ਮਈ ਨੂੰ ਹਰਿਆਣਾ ਦੇ ਪਿੰਡ ਸਾਲਵਨ ’ਚ ਹੋਣ ਵਾਲੇ ਸਮਾਗਮ ’ਚ ਸ਼ਮੂਲੀਅਤ ਲਈ ਸੱਦਾ ਦਿੱਤਾ। ਰਾਣਾ ਨੇ ਦੱਸਿਆ ਕਿ ਭਾਵੇਂ ਪਹਿਲਾਂ ਇਹ ਜੈਅੰਤੀ 9 ਮਈ ਨੂੰ ਮਨਾਉਣੀ ਤੈਅ ਹੋਈ ਸੀ ਪਰ ਭਾਰਤ-ਪਕਿਸਤਾਨ ਦਰਮਿਆਨ ਤਣਾਅ ਵਧਣ ਕਾਰਨ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਹੁਣ ਇਹ ਸਮਾਗਮ 29 ਮਈ ਨੂੰ ਕਰਵਾਇਆ ਜਾਵੇਗਾ ਤੇ ਰਾਜਪੂਤ ਭਾਈਚਾਰੇ ਨੂੰ ਇੱਕਜੁੱਟ ਹੋਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਜ਼ੈਲਦਾਰ ਮਹੀਪਾਲ ਸਿੰਘ ਰਾਣਾ, ਜੈਲਦਾਰ ਸੁਰਿੰਦਰਪਾਲ ਸਿੰਘ ਰਾਣਾ, ਰਾਣਾ ਯੋਗਿੰਦਰ ਸਿੰਘ ਜੈਲਦਾਰ, ਰਣਦੀਪ ਰਾਣਾ,ਬਿਕਰਮ ਰਾਣਾ, ਦੀਪਕ ਰਾਣਾ, ਮੋਹਿਤ ਰਾਣਾ, ਸੁਰੇਸ਼ ਸ਼ਰਮਾ ਆਦਿ ਹਾਜ਼ਰ ਸਨ।
Advertisement
Advertisement