ਕੂੜੇ ਨੂੰ ਲੱਗੀ ਅੱਗ ਨੇ ਕਾਰ ਨੂੰ ਲਪੇਟ ’ਚ ਲਿਆ
06:50 AM Apr 11, 2025 IST
ਪੱਤਰ ਪ੍ਰੇਰਕ
Advertisement
ਜਗਰਾਉਂ, 10 ਅਪਰੈਲ
ਇੱਥੇ ਗੀਤਾ ਭਵਨ ਦੇ ਸਾਹਮਣੇ ਅੱਜ ਦੁਪਾਹਿਰ ਸਮੇਂ ਬੰਦ ਪਈ ਮਾਰਕੀਟ ਦੇ ਬਾਹਰ ਖੜ੍ਹੀ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ ਗਈ। ਆਸ-ਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾ ਕੇ ਵੱਡਾ ਹਾਦਸਾ ਵਾਪਰਨ ਤੋਂ ਬਚਾ ਲਿਆ। ਕਾਰ ਦੇ ਮਾਲਕ ਗੁਰਪ੍ਰੀਤ ਸਿੰਘ ਵਾਸੀ ਈਸ਼ਰ ਚੌਕ ਮੇਨ ਬਾਜ਼ਾਰ ਨੇ ਦੱਸਿਆ ਕਿ ਮਾਰਕੀਟ ਬੰਦ ਹੋਣ ਕਾਰਨ ਉੱਤੇ ਹੋਰ ਵੀ ਕਈ ਗੱਡੀਆਂ ਖੜ੍ਹੀਆਂ ਸਨ। ਉੱਥੇ ਹੀ ਥੋੜੀ ਦੂਰ ਪਏ ਕੂੜੇ ਦੇ ਢੇਰ ਨੂੰ ਕਿਸੇ ਨੇ ਅੱਗ ਲਾ ਦਿੱਤੀ, ਜੋ ਕੋਲ ਖੜ੍ਹੀ ਗੱਡੀ ਨੂੰ ਲੱਗ ਗਈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੇਕਰ ਆਸੇ ਪਾਸੇ ਦੇ ਲੋਕ ਮੌਕਾ ਨਾ ਸੰਭਾਲਦੇ ਤਾਂ ਉੱਥੇ ਖੜ੍ਹੀਆਂ ਹੋਰ ਗੱਡੀਆਂ ਵੀ ਅੱਗ ਦੀ ਲਪੇਟ ਵਿੱਚ ਆ ਸਕਦੀਆਂ ਸਨ। ਬਾਜ਼ਾਰ ਜਾਣ ਵਾਲੇ ਬਹੁ-ਗਿਣਤੀ ਲੋਕ ਉੱਥੇ ਜਗ੍ਹਾ ਹੋਣ ਕਾਰਨ ਗੱਡੀਆਂ ਖੜ੍ਹੀਆਂ ਕਰ ਦਿੰਦੇ ਹਨ। ਕਾਰ ਨੂੰ ਅੱਗ ਲੱਗਣ ਦੀ ਖਬਰ ਸੁੱਣ ਲੋਕ ਬਾਜ਼ਾਰ ਵਿੱਚੋਂ ਵਾਹੋ ਦਾਹੀ ਭੱਜੇ ਜਿੰਨ੍ਹਾਂ ਦੀਆਂ ਉਸ ਜਗ੍ਹਾ ਗੱਡੀਆਂ ਖੜ੍ਹੀਆਂ ਸਨ।
Advertisement
Advertisement