ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਗੜ ਸਕੂਲ ’ਚ ਸਾਲਾਨਾ ਇਨਾਮ ਵੰਡ ਸਮਾਗਮ

05:11 AM Mar 27, 2025 IST
featuredImage featuredImage
ਸਕੂਲ 'ਚ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਭਗਤਾ ਭਾਈ: ਹਰਿਗੋਬਿੰਦ ਪਬਲਿਕ ਸਕੂਲ ਕਾਂਗੜ ਦਾ ਸਾਲਾਨਾ ਨਤੀਜਾ ਐਲਾਨਣ ਉਪਰੰਤ ਪ੍ਰਿੰਸੀਪਲ ਸੋਨੂ ਕੁਮਾਰ ਕਾਂਗੜ ਦੀ ਅਗਵਾਈ 'ਚ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਸਮਰਹਿਲ ਸਕੂਲ ਭਾਈ ਰੂਪਾ ਦੇ ਪ੍ਰਿੰਸੀਪਲ ਹਰਬੰਸ ਸਿੰਘ ਬਰਾੜ, ਸਕੂਲ ਦੇ ਵਿਦਿਆਰਥੀ ਰਹੇ ਸਰਪੰਚ ਦੀਪਕ ਸ਼ਰਮਾ ਰਾਜਗੜ੍ਹ, ਪੰਚਾਇਤ ਸਕੱਤਰ ਮਨਜੀਤ ਕੁਮਾਰ, ਪੰਡਿਤ ਭੂਮੀ ਪਾਲ, ਪੰਚ ਛੱਜੂ ਸਿੰਘ, ਭਾਈ ਬਹਿਲੋ ਪਬਲਿਕ ਸਕੂਲ ਭਗਤਾ ਦੇ ਪ੍ਰਿੰਸੀਪਲ ਜਸਮੀਤ ਬਰਾੜ, ਨਛੱਤਰ ਸਿੰਘ ਪਬਲਿਕ ਹਾਈ ਸਕੂਲ ਹਾਕਮ ਸਿੰਘ ਵਾਲਾ ਦੇ ਪ੍ਰਿੰਸੀਪਲ ਜਗਦੀਪ ਸਿੰਘ ਪਨੇਸਰ, ਗਗਨਪ੍ਰੀਤ ਸਿੰਘ ਤੇ ਮੈਂਬਰ ਜੋਗਿੰਦਰ ਸਿੰਘ ਪਹੁੰਚੇ। ਬੱਚਿਆਂ ਨੇ ਕਵੀਸ਼ਰੀ ਤੇ ਗੀਤ ਪੇਸ਼ ਕੀਤੇ। ਉਪਰੰਤ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੀਤੂ ਸ਼ਰਮਾ, ਪਲਵਿੰਦਰ ਕੌਰ ਜਲਾਲ, ਰਣਜੀਤ ਕੌਰ, ਬਲਵਿੰਦਰ ਕੌਰ, ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਵਨਪ੍ਰੀਤ ਕੌਰ, ਤਰਨਵੀਰ ਕੌਰ, ਰਣਦੀਪ ਕੌਰ, ਜਸਵੀਰ ਕੌਰ, ਅਮਨਦੀਪ ਕੌਰ, ਰਾਜਿੰਦਰ ਸਿੰਘ, ਮੰਦਰ ਸਿੰਘ, ਦਵਿੰਦਰ ਕੁਮਾਰ ਤੇ ਹਰਵਿੰਦਰ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement