Col Bath assault - SIT in Action: ਕਰਨਲ ਕੁੱਟਮਾਰ ਮਾਮਲੇ ਸਬੰਧੀ ਸਿੱਟ ਨੇ ਸਬੂਤ ਇਕੱਠੇ ਕੀਤੇ
ਕਰਨਲ ਬਾਠ ਦੇ ਪਰਿਵਾਰ ਨੇ ਨਾ ਕੀਤੀ ਸਿੱਟ ਨਾਲ ਮੁਲਾਕਾਤ; ਮੁੱਖ ਮੰਤਰੀ ਨੂੰ ਮਿਲਣ ਲਈ ਚੰਡੀਗੜ੍ਹ ਗਿਆ ਹੋਇਆ ਸੀ ਪਰਿਵਾਰ; ਐਫਆਈਆਰ ’ਚ ਦੇਰੀ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਨੂੰ ਵੀ ਕੀਤਾ ਜਾਵੇਗਾ ਤਲਬ
ਸਰਬਜੀਤ ਸਿੰਘ ਭੰਗੂ
ਪਟਿਆਲਾ, 31 ਮਾਰਚ
Army Colonel Bath assault - SIT in Action: ਪਿਛਲੇ ਦਿਨੀ ਇੱਥੇ ਵਾਪਰੀ ਕਰਨਲ ਪੁਸ਼ਵਿੰਦਰ ਸਿੰਘ ਬਾਠ ਦੀ ਕੁੱਟਮਾਰ ਦੀ ਘਟਨਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਾਇਮ ਕੀਤੀ ਗਈ ਉੱਚ ਪੱਧਰੀ ਵਿਸ਼ੇਸ਼ ਜਾਂਚ (SIT) ਵੱਲੋਂ ਅੱਜ ਪਟਿਆਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਟੀਮ ਵੱਲੋਂ ਇਸ ਸਬੰਧੀ ਲੋੜੀਂਦੇ ਸਬੂਤ ਇਕੱਠੇ ਕੀਤੇ ਗਏ।
ਸਿੱਟ ਨੇ ਕੁੱਟਮਾਰ ਦੀ ਇਸ ਘਟਨਾ ਨਾਲ ਸਬੰਧਤ ਸੀਸੀਟੀਵੀ ਫੁਟੇਜ ਵਾਲੀ ਡੀਵੀਆਰ ਵੀ ਹਸਲ ਕੀਤੀ, ਜੋ ਅਗਲੇਰੀ ਜਾਂਚ ਲਈ ਕੇਂਦਰ ਸਰਕਾਰ ਦੀ ਇਕ ਏਜੰਸੀ ਨੂੰ ਭੇਜੀ ਜਾਵੇਗੀ। ਸਿੱਟ ਦੇ ਮੁਖੀ ਵਜੋਂ ਏਡੀਜੀਪੀ ਟਰੈਫਿਕ ਅਮਰਦੀਪ ਸਿੰਘ ਰਾਏ ਦਾ ਕਹਿਣਾ ਸੀ ਕਿ ਐਫਆਈਆਰ ਦਰਜ ਕਰਨ ਵਿੱਚ ਦੇਰੀ ਕਰਨ ਲਈ ਜ਼ਿੰਮੇਵਾਰ ਸਮਝੇ ਜਾਣ ਵਾਲੇ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵੀ ਪੁੱਛ-ਗਿੱਛ ਲਈ ਤਲਬ ਕੀਤਾ ਜਾਵੇਗਾ।
ਸਿੱਟ ਵਿੱਚ ਸ੍ਰੀ ਰਾਏ ਦੇ ਨਾਲ ਮੈਂਬਰਾਂ ਵਜੋਂ ਸ਼ਾਮਿਲ ਹੁਸ਼ਿਆਰਪੁਰ ਦੇ ਐਸਐਸਪੀ ਸੰਦੀਪ ਵਾਲੇ ਅਤੇ ਮੁਹਾਲੀ ਦੇ ਐਸਪੀ ਮਨਪ੍ਰੀਤ ਸਿੰਘ ਵੀ ਇਸ ਮੌਕੇ ਹਾਜ਼ਰ ਸਨ। ਉਂਝ ਇਸ ਮੌਕੇ ਕਰਨਲ ਬਾਠ ਦਾ ਪਰਿਵਾਰ ਸਿੱਟ ਨਾਲ ਮੁਲਾਕਾਤ ਲਈ ਹਾਜ਼ਰ ਨਾ ਹੋਇਆ।
ਇਹ ਵੀ ਪੜ੍ਹੋ:
Col Bath assault case: ਕਰਨਲ ਦੀ ਕੁੱਟਮਾਰ ਮਾਮਲੇ ’ਚ ਪਰਿਵਾਰ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
Colonel Bath assault case: ਕਰਨਲ ਬਾਠ ਦੇ ਪਰਿਵਾਰ ਵਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ
ਕਰਨਲ ਕੁੱਟਮਾਰ ਮਾਮਲਾ: ਕੇਸ ਦੇਰ ਨਾਲ ਦਰਜ ਕਰਨ ਤੋਂ ਹਾਈ ਕੋਰਟ ਨਾਰਾਜ਼
ਦੱਸਿਆ ਜਾਂਦਾ ਹੈ ਕਿ ਕਰਨਲ ਬਾਠ ਦਾ ਪਰਿਵਾਰ ਅੱਜ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਲਈ ਚੰਡੀਗੜ੍ਹ ਰਵਾਨਾ ਹੋ ਗਿਆ ਸੀ।