ਕਰੀਵਾਲਾ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ
04:15 AM Mar 14, 2025 IST
ਜਗਤਾਰ ਸਮਾਲਸਰ
ਏਲਨਾਬਾਦ, 13 ਮਾਰਚ
ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਸਿਰਸਾ ਜ਼ਿਲ੍ਹੇ ਦੇ ਪਿੰਡ ਕਰੀਵਾਲਾ ਦੇ ਨੌਜਵਾਨ ਰੂਪਕ ਸਿੰਘ ਪੁੱਤਰ ਸੁਖਦੇਵ ਸਿੰਘ ਦੀ ਗੱਡੀ ਵਿੱਚ ਦਮ ਘੁੱਟਣ ਕਾਰਨ ਮੌਤ ਹੋ ਗਈ। ਰੂਪਕ ਸਿੰਘ ਕਵੀ ਕਰਨੈਲ ਸਿੰਘ ਅਸਪਾਲ ਦਾ ਪੋਤਰਾ ਸੀ। ਰੂਪਕ ਸਿੰਘ ਸਾਲ 2022 ਵਿੱਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ ਅਤੇ ਬਰੈਂਪਟਨ ’ਚ ਰਹਿ ਰਿਹਾ ਸੀ। ਲੰਘੀ ਰਾਤ ਉਹ ਗੱਡੀ ਵਿੱਚ ਬੈਠ ਕੇ ਆਪਣੇ ਪਰਿਵਾਰ ਨਾਲ ਗੱਲ ਕਰ ਰਿਹਾ ਸੀ ਅਤੇ ਗੱਡੀ ਆਨ ਰੱਖੀ ਹੋਈ ਸੀ। ਗੈਰਾਜ ਬੰਦ ਹੋਣ ਕਾਰਨ ਉਸ ਦਾ ਦਮ ਘੁੱਟ ਗਿਆ ਅਤੇ ਗੱਡੀ ਵਿੱਚ ਹੀ ਉਸ ਦੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਉਸ ਦੇ ਸਾਥੀਆਂ ਨੂੰ ਸਵੇਰੇ ਲੱਗਿਆ। ਰੂਪਕ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਉਸ ਦੀ ਛੋਟੀ ਭੈਣ ਹੈ।
Advertisement
Advertisement